ਕੂਚ 4

ਯਾਹਵੇਹ ਇਹ ਕਹਿੰਦਾ ਹੈ, “ਇਹ ਇਸ ਲਈ ਹੈ ਤਾਂ ਜੋ ਉਹ ਵਿਸ਼ਵਾਸ ਕਰ ਸਕਣ ਕਿ ਯਾਹਵੇਹ, ਉਹਨਾਂ ਦੇ ਪਿਉ-ਦਾਦਿਆਂ ਦੇ ਪਰਮੇਸ਼ਵਰ, ਅਬਰਾਹਾਮ ਦੇ ਪਰਮੇਸ਼ਵਰ, ਇਸਹਾਕ ਦੇ ਪਰਮੇਸ਼ਵਰ ਅਤੇ ਯਾਕੋਬ ਦੇ ਪਰਮੇਸ਼ਵਰ ਨੇ ਤੈਨੂੰ ਦਰਸ਼ਣ ਦਿੱਤਾ ਹੈ।”

Exodus 4:5 (UKJV) That they may believe that the LORD God of their fathers, the God of Abraham, the God of Isaac, and the God of Jacob, has appeared unto you.

3ਯਾਹਵੇਹ ਨੇ ਕਿਹਾ, “ਇਸ ਨੂੰ ਜ਼ਮੀਨ ਤੇ ਸੁੱਟ ਦੇ।” ਮੋਸ਼ੇਹ ਨੇ ਉਸ ਨੂੰ ਜ਼ਮੀਨ ਉੱਤੇ ਸੁੱਟ ਦਿੱਤਾ ਅਤੇ ਉਹ ਸੱਪ ਬਣ ਗਿਆ ਅਤੇ ਉਹ ਉਸ ਤੋਂ ਭੱਜ ਗਿਆ।

4ਤਦ ਯਾਹਵੇਹ ਨੇ ਉਸਨੂੰ ਕਿਹਾ, “ਆਪਣਾ ਹੱਥ ਵਧਾ ਅਤੇ ਇਸਨੂੰ ਪੂਛ ਤੋਂ ਫੜ।” ਇਸ ਲਈ ਮੋਸ਼ੇਹ ਨੇ ਅੱਗੇ ਵੱਧ ਕੇ ਸੱਪ ਨੂੰ ਫੜ ਲਿਆ ਅਤੇ ਉਹ ਉਸਦੇ ਹੱਥ ਵਿੱਚ ਇੱਕ ਸੋਟੀ ਬਣ ਗਈ।

5ਯਾਹਵੇਹ ਇਹ ਕਹਿੰਦਾ ਹੈ, “ਇਹ ਇਸ ਲਈ ਹੈ ਤਾਂ ਜੋ ਉਹ ਵਿਸ਼ਵਾਸ ਕਰ ਸਕਣ ਕਿ ਯਾਹਵੇਹ, ਉਹਨਾਂ ਦੇ ਪਿਉ-ਦਾਦਿਆਂ ਦੇ ਪਰਮੇਸ਼ਵਰ, ਅਬਰਾਹਾਮ ਦੇ ਪਰਮੇਸ਼ਵਰ, ਇਸਹਾਕ ਦੇ ਪਰਮੇਸ਼ਵਰ ਅਤੇ ਯਾਕੋਬ ਦੇ ਪਰਮੇਸ਼ਵਰ ਨੇ ਤੈਨੂੰ ਦਰਸ਼ਣ ਦਿੱਤਾ ਹੈ।”

6ਤਦ ਯਾਹਵੇਹ ਨੇ ਕਿਹਾ, “ਆਪਣਾ ਹੱਥ ਆਪਣੇ ਚੋਗੇ ਦੇ ਅੰਦਰ ਰੱਖ।” ਇਸ ਲਈ ਮੋਸ਼ੇਹ ਨੇ ਆਪਣਾ ਹੱਥ ਆਪਣੇ ਚੋਗੇ ਵਿੱਚ ਪਾਇਆ ਅਤੇ ਜਦੋਂ ਉਸਨੇ ਇਸਨੂੰ ਬਾਹਰ ਕੱਢਿਆ, ਤਾਂ ਚਮੜੀ ਕੋੜ੍ਹ ਨਾਲ ਬਰਫ਼ ਵਾਂਗ ਚਿੱਟੀ ਹੋ ਗਈ ਸੀ।

7ਉਸਨੇ ਕਿਹਾ, “ਹੁਣ ਇਸਨੂੰ ਵਾਪਸ ਆਪਣੇ ਚੋਗੇ ਵਿੱਚ ਪਾ।” ਇਸ ਲਈ ਮੋਸ਼ੇਹ ਨੇ ਆਪਣਾ ਹੱਥ ਵਾਪਸ ਆਪਣੇ ਚੋਗੇ ਵਿੱਚ ਪਾਇਆ ਅਤੇ ਜਦੋਂ ਉਸਨੇ ਇਸਨੂੰ ਬਾਹਰ ਕੱਢਿਆ, ਉਸਦੇ ਹੱਥ ਬਾਕੀ ਦੇ ਮਾਸ ਵਾਂਗ ਹੋ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.