ਕੂਚ 4

ਯਾਹਵੇਹ ਨੇ ਕਿਹਾ, “ਇਸ ਨੂੰ ਜ਼ਮੀਨ ਤੇ ਸੁੱਟ ਦੇ।” ਮੋਸ਼ੇਹ ਨੇ ਉਸ ਨੂੰ ਜ਼ਮੀਨ ਉੱਤੇ ਸੁੱਟ ਦਿੱਤਾ ਅਤੇ ਉਹ ਸੱਪ ਬਣ ਗਿਆ ਅਤੇ ਉਹ ਉਸ ਤੋਂ ਭੱਜ ਗਿਆ।

Exodus 4:3 (UKJV) And he said, Cast it on the ground. And he cast it on the ground, and it became a serpent; and Moses fled from before it.

1ਮੋਸ਼ੇਹ ਨੇ ਜਵਾਬ ਦਿੱਤਾ, “ਕੀ ਹੋਵੇਗਾ ਜੇ ਇਸਰਾਏਲ ਨੇ ਮੇਰੇ ਤੇ ਵਿਸ਼ਵਾਸ ਨਾ ਕਰਨ, ਨਾ ਹੀ ਉਹ ਮੇਰੀ ਗੱਲ ਸੁਣ ਅਤੇ ਉਹ ਆਖਣ, ‘ਇਹ ਅਸੰਭਵ ਹੈ ਕਿ ਯਾਹਵੇਹ ਨੇ ਤੈਨੂੰ ਦਰਸ਼ਨ ਦਿੱਤਾ?’ ”

2ਤਦ ਯਾਹਵੇਹ ਨੇ ਉਸਨੂੰ ਕਿਹਾ, “ਇਹ ਤੇਰੇ ਹੱਥ ਵਿੱਚ ਕੀ ਹੈ?” ਉਸਨੇ ਜਵਾਬ ਦਿੱਤਾ, “ਇੱਕ ਸੋਟੀ।”

3ਯਾਹਵੇਹ ਨੇ ਕਿਹਾ, “ਇਸ ਨੂੰ ਜ਼ਮੀਨ ਤੇ ਸੁੱਟ ਦੇ।” ਮੋਸ਼ੇਹ ਨੇ ਉਸ ਨੂੰ ਜ਼ਮੀਨ ਉੱਤੇ ਸੁੱਟ ਦਿੱਤਾ ਅਤੇ ਉਹ ਸੱਪ ਬਣ ਗਿਆ ਅਤੇ ਉਹ ਉਸ ਤੋਂ ਭੱਜ ਗਿਆ।

4ਤਦ ਯਾਹਵੇਹ ਨੇ ਉਸਨੂੰ ਕਿਹਾ, “ਆਪਣਾ ਹੱਥ ਵਧਾ ਅਤੇ ਇਸਨੂੰ ਪੂਛ ਤੋਂ ਫੜ।” ਇਸ ਲਈ ਮੋਸ਼ੇਹ ਨੇ ਅੱਗੇ ਵੱਧ ਕੇ ਸੱਪ ਨੂੰ ਫੜ ਲਿਆ ਅਤੇ ਉਹ ਉਸਦੇ ਹੱਥ ਵਿੱਚ ਇੱਕ ਸੋਟੀ ਬਣ ਗਈ।

5ਯਾਹਵੇਹ ਇਹ ਕਹਿੰਦਾ ਹੈ, “ਇਹ ਇਸ ਲਈ ਹੈ ਤਾਂ ਜੋ ਉਹ ਵਿਸ਼ਵਾਸ ਕਰ ਸਕਣ ਕਿ ਯਾਹਵੇਹ, ਉਹਨਾਂ ਦੇ ਪਿਉ-ਦਾਦਿਆਂ ਦੇ ਪਰਮੇਸ਼ਵਰ, ਅਬਰਾਹਾਮ ਦੇ ਪਰਮੇਸ਼ਵਰ, ਇਸਹਾਕ ਦੇ ਪਰਮੇਸ਼ਵਰ ਅਤੇ ਯਾਕੋਬ ਦੇ ਪਰਮੇਸ਼ਵਰ ਨੇ ਤੈਨੂੰ ਦਰਸ਼ਣ ਦਿੱਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.