1ਮੋਸ਼ੇਹ ਨੇ ਜਵਾਬ ਦਿੱਤਾ, “ਕੀ ਹੋਵੇਗਾ ਜੇ ਇਸਰਾਏਲ ਨੇ ਮੇਰੇ ਤੇ ਵਿਸ਼ਵਾਸ ਨਾ ਕਰਨ, ਨਾ ਹੀ ਉਹ ਮੇਰੀ ਗੱਲ ਸੁਣ ਅਤੇ ਉਹ ਆਖਣ, ‘ਇਹ ਅਸੰਭਵ ਹੈ ਕਿ ਯਾਹਵੇਹ ਨੇ ਤੈਨੂੰ ਦਰਸ਼ਨ ਦਿੱਤਾ?’ ”
2ਤਦ ਯਾਹਵੇਹ ਨੇ ਉਸਨੂੰ ਕਿਹਾ, “ਇਹ ਤੇਰੇ ਹੱਥ ਵਿੱਚ ਕੀ ਹੈ?” ਉਸਨੇ ਜਵਾਬ ਦਿੱਤਾ, “ਇੱਕ ਸੋਟੀ।”
3ਯਾਹਵੇਹ ਨੇ ਕਿਹਾ, “ਇਸ ਨੂੰ ਜ਼ਮੀਨ ਤੇ ਸੁੱਟ ਦੇ।” ਮੋਸ਼ੇਹ ਨੇ ਉਸ ਨੂੰ ਜ਼ਮੀਨ ਉੱਤੇ ਸੁੱਟ ਦਿੱਤਾ ਅਤੇ ਉਹ ਸੱਪ ਬਣ ਗਿਆ ਅਤੇ ਉਹ ਉਸ ਤੋਂ ਭੱਜ ਗਿਆ।
4ਤਦ ਯਾਹਵੇਹ ਨੇ ਉਸਨੂੰ ਕਿਹਾ, “ਆਪਣਾ ਹੱਥ ਵਧਾ ਅਤੇ ਇਸਨੂੰ ਪੂਛ ਤੋਂ ਫੜ।” ਇਸ ਲਈ ਮੋਸ਼ੇਹ ਨੇ ਅੱਗੇ ਵੱਧ ਕੇ ਸੱਪ ਨੂੰ ਫੜ ਲਿਆ ਅਤੇ ਉਹ ਉਸਦੇ ਹੱਥ ਵਿੱਚ ਇੱਕ ਸੋਟੀ ਬਣ ਗਈ।