7ਉਸਨੇ ਕਿਹਾ, “ਹੁਣ ਇਸਨੂੰ ਵਾਪਸ ਆਪਣੇ ਚੋਗੇ ਵਿੱਚ ਪਾ।” ਇਸ ਲਈ ਮੋਸ਼ੇਹ ਨੇ ਆਪਣਾ ਹੱਥ ਵਾਪਸ ਆਪਣੇ ਚੋਗੇ ਵਿੱਚ ਪਾਇਆ ਅਤੇ ਜਦੋਂ ਉਸਨੇ ਇਸਨੂੰ ਬਾਹਰ ਕੱਢਿਆ, ਉਸਦੇ ਹੱਥ ਬਾਕੀ ਦੇ ਮਾਸ ਵਾਂਗ ਹੋ ਗਿਆ।
8ਤਦ ਯਾਹਵੇਹ ਨੇ ਕਿਹਾ, “ਜੇਕਰ ਉਹ ਤੇਰੇ ਤੇ ਵਿਸ਼ਵਾਸ ਨਹੀਂ ਕਰਦੇ ਜਾਂ ਪਹਿਲੀ ਨਿਸ਼ਾਨੀ ਵੱਲ ਧਿਆਨ ਨਹੀਂ ਦਿੰਦੇ, ਤਾਂ ਉਹ ਦੂਸਰੀ ਤੇ ਵਿਸ਼ਵਾਸ ਕਰ ਸਕਦੇ ਹਨ।
9ਪਰ ਜੇ ਉਹ ਇਨ੍ਹਾਂ ਦੋਹਾਂ ਨਿਸ਼ਾਨੀਆਂ ਤੇ ਵਿਸ਼ਵਾਸ ਨਹੀਂ ਕਰਦੇ ਜਾਂ ਤੇਰੀ ਗੱਲ ਨਹੀਂ ਸੁਣਦੇ ਤਾਂ ਨੀਲ ਨਦੀ ਵਿੱਚੋਂ ਕੁਝ ਪਾਣੀ ਲੈ ਕੇ ਸੁੱਕੀ ਜ਼ਮੀਨ ਉੱਤੇ ਡੋਲ੍ਹ ਦੇਵੀਂ। ਜੋ ਪਾਣੀ ਤੂੰ ਉਸ ਨਦੀ ਤੋਂ ਲਵੇਂਗਾ, ਉਹ ਧਰਤੀ ਉੱਤੇ ਲਹੂ ਬਣ ਜਾਵੇਗਾ।”
10ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਯਾਹਵੇਹ, ਆਪਣੇ ਸੇਵਕ ਨੂੰ ਮਾਫ਼ ਕਰੋ। ਮੈਂ ਕਦੇ ਵੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ, ਨਾ ਪਹਿਲਾਂ ਅਤੇ ਨਾ ਹੀ ਜਦੋਂ ਤੋਂ ਤੁਸੀਂ ਆਪਣੇ ਸੇਵਕ ਨਾਲ ਗੱਲ ਕੀਤੀ ਹੈ ਕਿਉਂ ਜੋ ਮੈਂ ਬੋਲਣ ਅਤੇ ਜ਼ੁਬਾਨ ਵਿੱਚ ਧੀਮਾ ਹਾਂ।”
11ਯਾਹਵੇਹ ਨੇ ਉਸਨੂੰ ਕਿਹਾ, “ਕਿਸ ਨੇ ਮਨੁੱਖ ਨੂੰ ਆਪਣਾ ਮੂੰਹ ਦਿੱਤਾ? ਕੌਣ ਉਹਨਾਂ ਨੂੰ ਬੋਲਾ ਜਾਂ ਗੂੰਗਾ ਬਣਾਉਂਦਾ ਹੈ? ਕੌਣ ਉਹਨਾਂ ਨੂੰ ਦ੍ਰਿਸ਼ਟੀ ਦਿੰਦਾ ਹੈ ਜਾਂ ਉਹਨਾਂ ਨੂੰ ਅੰਨ੍ਹਾ ਬਣਾਉਂਦਾ ਹੈ? ਕੀ ਇਹ ਮੈਂ ਯਾਹਵੇਹ ਨਹੀਂ?