1ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ:
2“ਪਹਿਲੇ ਮਹੀਨੇ ਦੇ ਪਹਿਲੇ ਦਿਨ ਡੇਰੇ, ਮੰਡਲੀ ਦੇ ਤੰਬੂ ਨੂੰ ਸਥਾਪਿਤ ਕਰ।
3ਨੇਮ ਦੇ ਸੰਦੂਕ ਨੂੰ ਇਸ ਵਿੱਚ ਰੱਖੀ ਅਤੇ ਸੰਦੂਕ ਨੂੰ ਪਰਦੇ ਨਾਲ ਵੱਖਰਾ ਕਰੀ।
4ਤੂੰ ਮੇਜ਼ ਨੂੰ ਅੰਦਰ ਲਿਆਵੀਂ ਅਤੇ ਉਸ ਦੇ ਸਮਾਨ ਨੂੰ ਸੁਆਰ ਕੇ ਰੱਖੀ। ਫਿਰ ਸ਼ਮਾਦਾਨ ਨੂੰ ਅੰਦਰ ਲਿਆਵੀਂ ਅਤੇ ਇਸ ਦੇ ਦੀਵੇ ਜਗਾਵੀਂ।