ਕੂਚ 40

ਮੋਸ਼ੇਹ ਨੇ ਮੇਜ਼ ਨੂੰ ਮੰਡਲੀ ਦੇ ਤੰਬੂ ਵਿੱਚ ਪਰਦੇ ਦੇ ਬਾਹਰ ਡੇਰੇ ਦੇ ਉੱਤਰ ਵਾਲੇ ਪਾਸੇ ਰੱਖਿਆ

Exodus 40:22 (UKJV) And he put the table in the tent of the congregation, upon the side of the tabernacle northward, without the vail.

20ਉਸ ਨੇ ਨੇਮ ਦੀਆਂ ਫੱਟੀਆਂ ਲੈ ਕੇ ਸੰਦੂਕ ਵਿੱਚ ਰੱਖ ਦਿੱਤੀਆਂ, ਚੋਬਾਂ ਨੂੰ ਸੰਦੂਕ ਉੱਤੇ ਰੱਖਿਆ ਅਤੇ ਪ੍ਰਾਸਚਿਤ ਦਾ ਢੱਕਣ ਸੰਦੂਕ ਦੇ ਉੱਤੇ ਰੱਖਿਆ।

21ਫਿਰ ਉਸਨੇ ਸੰਦੂਕ ਨੂੰ ਡੇਰੇ ਵਿੱਚ ਲਿਆਂਦਾ ਅਤੇ ਢਾਲ ਵਾਲੇ ਪਰਦੇ ਨੂੰ ਟੰਗ ਦਿੱਤਾ ਅਤੇ ਨੇਮ ਦੇ ਸੰਦੂਕ ਨੂੰ ਢਾਲ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

22ਮੋਸ਼ੇਹ ਨੇ ਮੇਜ਼ ਨੂੰ ਮੰਡਲੀ ਦੇ ਤੰਬੂ ਵਿੱਚ ਪਰਦੇ ਦੇ ਬਾਹਰ ਡੇਰੇ ਦੇ ਉੱਤਰ ਵਾਲੇ ਪਾਸੇ ਰੱਖਿਆ

23ਅਤੇ ਯਾਹਵੇਹ ਦੇ ਅੱਗੇ ਰੋਟੀ ਰੱਖ ਦਿੱਤੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

24ਉਸ ਨੇ ਸ਼ਮਾਦਾਨ ਨੂੰ ਮੰਡਲੀ ਦੇ ਤੰਬੂ ਵਿੱਚ ਮੇਜ਼ ਦੇ ਸਾਹਮਣੇ ਡੇਰੇ ਦੇ ਦੱਖਣ ਵਾਲੇ ਪਾਸੇ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.