ਕੂਚ 40

ਜਦੋਂ ਵੀ ਉਹ ਮੰਡਲੀ ਦੇ ਤੰਬੂ ਵਿੱਚ ਵੜਦੇ ਸਨ ਜਾਂ ਜਗਵੇਦੀ ਦੇ ਨੇੜੇ ਜਾਂਦੇ ਸਨ ਤਾਂ ਉਹ ਇਸ਼ਨਾਨ ਕਰਦੇ ਹੁੰਦੇ ਸਨ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Exodus 40:32 (UKJV) When they went into the tent of the congregation, and when they came near unto the altar, they washed; as the LORD commanded Moses.

30ਉਸ ਨੇ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਹੌਦ ਰੱਖੀ ਅਤੇ ਉਸ ਵਿੱਚ ਧੋਣ ਲਈ ਪਾਣੀ ਪਾਇਆ।

31ਅਤੇ ਮੋਸ਼ੇਹ ਅਤੇ ਹਾਰੋਨ ਅਤੇ ਉਸਦੇ ਪੁੱਤਰ ਇਸਨੂੰ ਆਪਣੇ ਹੱਥ ਪੈਰ ਧੋਣ ਲਈ ਵਰਤਦੇ ਸਨ।

32ਜਦੋਂ ਵੀ ਉਹ ਮੰਡਲੀ ਦੇ ਤੰਬੂ ਵਿੱਚ ਵੜਦੇ ਸਨ ਜਾਂ ਜਗਵੇਦੀ ਦੇ ਨੇੜੇ ਜਾਂਦੇ ਸਨ ਤਾਂ ਉਹ ਇਸ਼ਨਾਨ ਕਰਦੇ ਹੁੰਦੇ ਸਨ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

33ਤਦ ਮੋਸ਼ੇਹ ਨੇ ਡੇਰੇ ਅਤੇ ਜਗਵੇਦੀ ਦੇ ਦੁਆਲੇ ਵਿਹੜਾ ਬਣਾਇਆ ਅਤੇ ਵਿਹੜੇ ਦੇ ਦਰਵਾਜ਼ੇ ਉੱਤੇ ਪਰਦਾ ਲਗਾ ਦਿੱਤਾ ਅਤੇ ਇਸ ਤਰ੍ਹਾਂ ਮੋਸ਼ੇਹ ਨੇ ਕੰਮ ਪੂਰਾ ਕੀਤਾ।

34ਤਦ ਮੰਡਲੀ ਵਾਲੇ ਤੰਬੂ ਨੂੰ ਬੱਦਲ ਨੇ ਢੱਕ ਲਿਆ, ਅਤੇ ਡੇਰੇ ਨੂੰ ਯਾਹਵੇਹ ਦੀ ਮਹਿਮਾ ਨੇ ਭਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.