8ਪਰ ਉਹਨਾਂ ਤੋਂ ਪਹਿਲਾਂ ਜਿੰਨੀਆਂ ਹੀ ਇੱਟਾਂ ਬਣਾਉਣ ਦੀ ਮੰਗ ਕਰੋ, ਉਹਨਾਂ ਵਿੱਚੋਂ ਕੁਝ ਨਾ ਘਟਾਓ। ਉਹ ਲੋਕ ਆਲਸੀ ਹਨ, ਇਸ ਲਈ ਉਹ ਕਹਿ ਰਹੇ ਹਨ, ‘ਆਓ ਅਸੀਂ ਚੱਲੀਏ ਅਤੇ ਆਪਣੇ ਪਰਮੇਸ਼ਵਰ ਨੂੰ ਬਲੀਦਾਨ ਚੜ੍ਹਾ ਸਕੀਏ।’
9ਲੋਕਾਂ ਲਈ ਕੰਮ ਨੂੰ ਹੋਰ ਸਖ਼ਤ ਬਣਾਓ ਤਾਂ ਜੋ ਉਹ ਕੰਮ ਕਰਦੇ ਰਹਿਣ ਅਤੇ ਝੂਠ ਵੱਲ ਧਿਆਨ ਨਾ ਦੇਣ।”
10ਤਦ ਗ਼ੁਲਾਮ ਦੇ ਨਿਗਾਹਬਾਨਾਂ ਅਤੇ ਅਧਿਕਾਰੀਆਂ ਨੇ ਬਾਹਰ ਜਾ ਕੇ ਲੋਕਾਂ ਨੂੰ ਆਖਿਆ, “ਫ਼ਿਰਾਊਨ ਇਹ ਆਖਦਾ ਹੈ ਕਿ ‘ਮੈਂ ਤੁਹਾਨੂੰ ਹੋਰ ਤੂੜੀ ਨਹੀਂ ਦਿਆਂਗਾ।
11ਜਾ ਕੇ ਆਪਣੀ ਤੂੜੀ ਜਿੱਥੋਂ ਮਿਲ ਸਕੇ ਲੈ ਲਵੋ, ਪਰ ਤੁਹਾਡਾ ਕੰਮ ਬਿਲਕੁਲ ਨਹੀਂ ਘਟਾਇਆ ਜਾਵੇਗਾ।’ ”
12ਇਸ ਲਈ ਲੋਕ ਤੂੜੀ ਦੀ ਵਰਤੋਂ ਕਰਨ ਲਈ ਤੂੜੀ ਇਕੱਠੀ ਕਰਨ ਲਈ ਸਾਰੇ ਮਿਸਰ ਵਿੱਚ ਖਿੱਲਰ ਗਏ।