12ਇਸ ਲਈ ਲੋਕ ਤੂੜੀ ਦੀ ਵਰਤੋਂ ਕਰਨ ਲਈ ਤੂੜੀ ਇਕੱਠੀ ਕਰਨ ਲਈ ਸਾਰੇ ਮਿਸਰ ਵਿੱਚ ਖਿੱਲਰ ਗਏ।
13ਗ਼ੁਲਾਮ ਚਾਲਕ ਉਹਨਾਂ ਨੂੰ ਦਬਾਉਂਦੇ ਰਹੇ, “ਹਰ ਰੋਜ਼ ਦੀ ਤਰ੍ਹਾਂ ਆਪਣਾ ਕੰਮ ਪੂਰਾ ਕਰੋ, ਜਿਵੇਂ ਤੂੜੀ ਦੇ ਹੁੰਦਿਆਂ ਤੇ ਕਰਦੇ ਸੀ।”
14ਅਤੇ ਫ਼ਿਰਾਊਨ ਦੇ ਨਿਯੁਕਤ ਕੀਤੇ ਮਿਸਰੀ ਨਿਗਾਹਬਾਨਾਂ ਨੇ ਇਸਰਾਏਲੀਆਂ ਦੇ ਆਗੂਆਂ ਨੂੰ ਕੁੱਟਿਆ ਅਤੇ ਉਹਨਾਂ ਤੋਂ ਇਹ ਮੰਗ ਕਰਦੇ ਸਨ, “ਕਿ ਤੁਸੀਂ ਉਨੀਆਂ ਇੱਟਾਂ ਕਿਉਂ ਨਹੀਂ ਬਣੀਆਂ ਜਿੰਨੀਆਂ ਤੁਸੀਂ ਪਹਿਲਾਂ ਬਣਾਉਂਦੇ ਸੀ?”
15“ਫਿਰ ਇਸਰਾਏਲੀ ਨਿਗਾਹਬਾਨਾਂ ਨੇ ਜਾ ਕੇ ਫ਼ਿਰਾਊਨ ਨੂੰ ਬੇਨਤੀ ਕੀਤੀ ਕਿ ਤੂੰ ਆਪਣੇ ਸੇਵਕਾਂ ਨਾਲ ਅਜਿਹਾ ਸਲੂਕ ਕਿਉਂ ਕੀਤਾ ਹੈ?
16ਤੁਹਾਡੇ ਸੇਵਕਾਂ ਨੂੰ ਕੋਈ ਤੂੜੀ ਨਹੀਂ ਦਿੱਤੀ ਜਾਂਦੀ, ਫਿਰ ਵੀ ਸਾਨੂੰ ਕਿਹਾ ਜਾਂਦਾ ਹੈ, ‘ਇੱਟਾਂ ਬਣਾਓ!’ ਤੁਹਾਡੇ ਸੇਵਕਾਂ ਨੂੰ ਕੁੱਟਿਆ ਜਾ ਰਿਹਾ ਹੈ, ਪਰ ਕਸੂਰ ਤੁਹਾਡੇ ਆਪਣੇ ਲੋਕਾਂ ਦਾ ਹੈ।”