ਕੂਚ 5

ਤੁਹਾਡੇ ਸੇਵਕਾਂ ਨੂੰ ਕੋਈ ਤੂੜੀ ਨਹੀਂ ਦਿੱਤੀ ਜਾਂਦੀ, ਫਿਰ ਵੀ ਸਾਨੂੰ ਕਿਹਾ ਜਾਂਦਾ ਹੈ, ‘ਇੱਟਾਂ ਬਣਾਓ!’ ਤੁਹਾਡੇ ਸੇਵਕਾਂ ਨੂੰ ਕੁੱਟਿਆ ਜਾ ਰਿਹਾ ਹੈ, ਪਰ ਕਸੂਰ ਤੁਹਾਡੇ ਆਪਣੇ ਲੋਕਾਂ ਦਾ ਹੈ।”

Exodus 5:16 (UKJV) There is no straw given unto your servants, and they say to us, Make brick: and, behold, your servants are beaten; but the fault is in yours own people.

14ਅਤੇ ਫ਼ਿਰਾਊਨ ਦੇ ਨਿਯੁਕਤ ਕੀਤੇ ਮਿਸਰੀ ਨਿਗਾਹਬਾਨਾਂ ਨੇ ਇਸਰਾਏਲੀਆਂ ਦੇ ਆਗੂਆਂ ਨੂੰ ਕੁੱਟਿਆ ਅਤੇ ਉਹਨਾਂ ਤੋਂ ਇਹ ਮੰਗ ਕਰਦੇ ਸਨ, “ਕਿ ਤੁਸੀਂ ਉਨੀਆਂ ਇੱਟਾਂ ਕਿਉਂ ਨਹੀਂ ਬਣੀਆਂ ਜਿੰਨੀਆਂ ਤੁਸੀਂ ਪਹਿਲਾਂ ਬਣਾਉਂਦੇ ਸੀ?”

15“ਫਿਰ ਇਸਰਾਏਲੀ ਨਿਗਾਹਬਾਨਾਂ ਨੇ ਜਾ ਕੇ ਫ਼ਿਰਾਊਨ ਨੂੰ ਬੇਨਤੀ ਕੀਤੀ ਕਿ ਤੂੰ ਆਪਣੇ ਸੇਵਕਾਂ ਨਾਲ ਅਜਿਹਾ ਸਲੂਕ ਕਿਉਂ ਕੀਤਾ ਹੈ?

16ਤੁਹਾਡੇ ਸੇਵਕਾਂ ਨੂੰ ਕੋਈ ਤੂੜੀ ਨਹੀਂ ਦਿੱਤੀ ਜਾਂਦੀ, ਫਿਰ ਵੀ ਸਾਨੂੰ ਕਿਹਾ ਜਾਂਦਾ ਹੈ, ‘ਇੱਟਾਂ ਬਣਾਓ!’ ਤੁਹਾਡੇ ਸੇਵਕਾਂ ਨੂੰ ਕੁੱਟਿਆ ਜਾ ਰਿਹਾ ਹੈ, ਪਰ ਕਸੂਰ ਤੁਹਾਡੇ ਆਪਣੇ ਲੋਕਾਂ ਦਾ ਹੈ।”

17ਫ਼ਿਰਾਊਨ ਨੇ ਕਿਹਾ, “ਤੁਸੀਂ ਲੋਕ ਆਲਸੀ ਹੋ! ਇਸ ਲਈ ਤੁਸੀਂ ਕਹਿੰਦੇ ਰਹਿੰਦੇ ਹੋ, ‘ਆਓ ਅਸੀਂ ਚੱਲੀਏ ਅਤੇ ਯਾਹਵੇਹ ਲਈ ਕੁਰਬਾਨੀ ਚੜ੍ਹਾਈਏ।’

18ਹੁਣ ਕੰਮ ਤੇ ਲੱਗ ਜਾਓ ਕਿਉਂ ਜੋ ਤੁਹਾਨੂੰ ਕੋਈ ਤੂੜੀ ਨਹੀਂ ਦਿੱਤੀ ਜਾਵੇਗੀ, ਫਿਰ ਵੀ ਤੁਹਾਨੂੰ ਇੱਟਾਂ ਦਾ ਹਿਸਾਬ ਪੂਰਾ ਕਰਨਾ ਹੋਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.