ਕੂਚ 5

ਫ਼ਿਰਾਊਨ ਨੇ ਕਿਹਾ, “ਤੁਸੀਂ ਲੋਕ ਆਲਸੀ ਹੋ! ਇਸ ਲਈ ਤੁਸੀਂ ਕਹਿੰਦੇ ਰਹਿੰਦੇ ਹੋ, ‘ਆਓ ਅਸੀਂ ਚੱਲੀਏ ਅਤੇ ਯਾਹਵੇਹ ਲਈ ਕੁਰਬਾਨੀ ਚੜ੍ਹਾਈਏ।’

Exodus 5:17 (UKJV) But he said, All of you are idle, all of you are idle: therefore all of you say, Let us go and do sacrifice to the LORD.

15“ਫਿਰ ਇਸਰਾਏਲੀ ਨਿਗਾਹਬਾਨਾਂ ਨੇ ਜਾ ਕੇ ਫ਼ਿਰਾਊਨ ਨੂੰ ਬੇਨਤੀ ਕੀਤੀ ਕਿ ਤੂੰ ਆਪਣੇ ਸੇਵਕਾਂ ਨਾਲ ਅਜਿਹਾ ਸਲੂਕ ਕਿਉਂ ਕੀਤਾ ਹੈ?

16ਤੁਹਾਡੇ ਸੇਵਕਾਂ ਨੂੰ ਕੋਈ ਤੂੜੀ ਨਹੀਂ ਦਿੱਤੀ ਜਾਂਦੀ, ਫਿਰ ਵੀ ਸਾਨੂੰ ਕਿਹਾ ਜਾਂਦਾ ਹੈ, ‘ਇੱਟਾਂ ਬਣਾਓ!’ ਤੁਹਾਡੇ ਸੇਵਕਾਂ ਨੂੰ ਕੁੱਟਿਆ ਜਾ ਰਿਹਾ ਹੈ, ਪਰ ਕਸੂਰ ਤੁਹਾਡੇ ਆਪਣੇ ਲੋਕਾਂ ਦਾ ਹੈ।”

17ਫ਼ਿਰਾਊਨ ਨੇ ਕਿਹਾ, “ਤੁਸੀਂ ਲੋਕ ਆਲਸੀ ਹੋ! ਇਸ ਲਈ ਤੁਸੀਂ ਕਹਿੰਦੇ ਰਹਿੰਦੇ ਹੋ, ‘ਆਓ ਅਸੀਂ ਚੱਲੀਏ ਅਤੇ ਯਾਹਵੇਹ ਲਈ ਕੁਰਬਾਨੀ ਚੜ੍ਹਾਈਏ।’

18ਹੁਣ ਕੰਮ ਤੇ ਲੱਗ ਜਾਓ ਕਿਉਂ ਜੋ ਤੁਹਾਨੂੰ ਕੋਈ ਤੂੜੀ ਨਹੀਂ ਦਿੱਤੀ ਜਾਵੇਗੀ, ਫਿਰ ਵੀ ਤੁਹਾਨੂੰ ਇੱਟਾਂ ਦਾ ਹਿਸਾਬ ਪੂਰਾ ਕਰਨਾ ਹੋਵੇਗਾ।”

19ਇਸਰਾਏਲੀ ਨਿਗਾਹਬਾਨਾਂ ਨੂੰ ਅਹਿਸਾਸ ਹੋਇਆ ਕਿ ਉਹ ਮੁਸੀਬਤ ਵਿੱਚ ਸਨ ਜਦੋਂ ਉਹਨਾਂ ਨੂੰ ਕਿਹਾ ਗਿਆ ਸੀ, “ਤੁਹਾਨੂੰ ਹਰ ਰੋਜ਼ ਤੁਹਾਡੇ ਲਈ ਇੱਟਾਂ ਦੀ ਗਿਣਤੀ ਨੂੰ ਘਟਾਉਣਾ ਨਹੀਂ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.