ਕੂਚ 5

ਹੁਣ ਕੰਮ ਤੇ ਲੱਗ ਜਾਓ ਕਿਉਂ ਜੋ ਤੁਹਾਨੂੰ ਕੋਈ ਤੂੜੀ ਨਹੀਂ ਦਿੱਤੀ ਜਾਵੇਗੀ, ਫਿਰ ਵੀ ਤੁਹਾਨੂੰ ਇੱਟਾਂ ਦਾ ਹਿਸਾਬ ਪੂਰਾ ਕਰਨਾ ਹੋਵੇਗਾ।”

Exodus 5:18 (UKJV) Go therefore now, and work; for there shall no straw be given you, yet shall all of you deliver the tale of bricks.

16ਤੁਹਾਡੇ ਸੇਵਕਾਂ ਨੂੰ ਕੋਈ ਤੂੜੀ ਨਹੀਂ ਦਿੱਤੀ ਜਾਂਦੀ, ਫਿਰ ਵੀ ਸਾਨੂੰ ਕਿਹਾ ਜਾਂਦਾ ਹੈ, ‘ਇੱਟਾਂ ਬਣਾਓ!’ ਤੁਹਾਡੇ ਸੇਵਕਾਂ ਨੂੰ ਕੁੱਟਿਆ ਜਾ ਰਿਹਾ ਹੈ, ਪਰ ਕਸੂਰ ਤੁਹਾਡੇ ਆਪਣੇ ਲੋਕਾਂ ਦਾ ਹੈ।”

17ਫ਼ਿਰਾਊਨ ਨੇ ਕਿਹਾ, “ਤੁਸੀਂ ਲੋਕ ਆਲਸੀ ਹੋ! ਇਸ ਲਈ ਤੁਸੀਂ ਕਹਿੰਦੇ ਰਹਿੰਦੇ ਹੋ, ‘ਆਓ ਅਸੀਂ ਚੱਲੀਏ ਅਤੇ ਯਾਹਵੇਹ ਲਈ ਕੁਰਬਾਨੀ ਚੜ੍ਹਾਈਏ।’

18ਹੁਣ ਕੰਮ ਤੇ ਲੱਗ ਜਾਓ ਕਿਉਂ ਜੋ ਤੁਹਾਨੂੰ ਕੋਈ ਤੂੜੀ ਨਹੀਂ ਦਿੱਤੀ ਜਾਵੇਗੀ, ਫਿਰ ਵੀ ਤੁਹਾਨੂੰ ਇੱਟਾਂ ਦਾ ਹਿਸਾਬ ਪੂਰਾ ਕਰਨਾ ਹੋਵੇਗਾ।”

19ਇਸਰਾਏਲੀ ਨਿਗਾਹਬਾਨਾਂ ਨੂੰ ਅਹਿਸਾਸ ਹੋਇਆ ਕਿ ਉਹ ਮੁਸੀਬਤ ਵਿੱਚ ਸਨ ਜਦੋਂ ਉਹਨਾਂ ਨੂੰ ਕਿਹਾ ਗਿਆ ਸੀ, “ਤੁਹਾਨੂੰ ਹਰ ਰੋਜ਼ ਤੁਹਾਡੇ ਲਈ ਇੱਟਾਂ ਦੀ ਗਿਣਤੀ ਨੂੰ ਘਟਾਉਣਾ ਨਹੀਂ ਹੈ।”

20ਜਦੋਂ ਉਹ ਫ਼ਿਰਾਊਨ ਦੇ ਘਰ ਤੋਂ ਬਾਹਰ ਆਏ, ਤਾਂ ਉਹ ਮੋਸ਼ੇਹ ਅਤੇ ਹਾਰੋਨ ਨੂੰ ਮਿਲੇ, ਜੋ ਉੱਥੇ ਉਹਨਾਂ ਦੀ ਉਡੀਕ ਕਰ ਰਹੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.