18ਹੁਣ ਕੰਮ ਤੇ ਲੱਗ ਜਾਓ ਕਿਉਂ ਜੋ ਤੁਹਾਨੂੰ ਕੋਈ ਤੂੜੀ ਨਹੀਂ ਦਿੱਤੀ ਜਾਵੇਗੀ, ਫਿਰ ਵੀ ਤੁਹਾਨੂੰ ਇੱਟਾਂ ਦਾ ਹਿਸਾਬ ਪੂਰਾ ਕਰਨਾ ਹੋਵੇਗਾ।”
19ਇਸਰਾਏਲੀ ਨਿਗਾਹਬਾਨਾਂ ਨੂੰ ਅਹਿਸਾਸ ਹੋਇਆ ਕਿ ਉਹ ਮੁਸੀਬਤ ਵਿੱਚ ਸਨ ਜਦੋਂ ਉਹਨਾਂ ਨੂੰ ਕਿਹਾ ਗਿਆ ਸੀ, “ਤੁਹਾਨੂੰ ਹਰ ਰੋਜ਼ ਤੁਹਾਡੇ ਲਈ ਇੱਟਾਂ ਦੀ ਗਿਣਤੀ ਨੂੰ ਘਟਾਉਣਾ ਨਹੀਂ ਹੈ।”
20ਜਦੋਂ ਉਹ ਫ਼ਿਰਾਊਨ ਦੇ ਘਰ ਤੋਂ ਬਾਹਰ ਆਏ, ਤਾਂ ਉਹ ਮੋਸ਼ੇਹ ਅਤੇ ਹਾਰੋਨ ਨੂੰ ਮਿਲੇ, ਜੋ ਉੱਥੇ ਉਹਨਾਂ ਦੀ ਉਡੀਕ ਕਰ ਰਹੇ ਸਨ।
21ਅਤੇ ਉਹਨਾਂ ਨੇ ਕਿਹਾ, “ਯਾਹਵੇਹ ਤੁਹਾਡੇ ਵੱਲ ਵੇਖੇ ਅਤੇ ਤੁਹਾਡਾ ਨਿਆਂ ਕਰੇ! ਤੁਸੀਂ ਸਾਨੂੰ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਲਈ ਘਿਣਾਉਣੇ ਬਣਾ ਦਿੱਤਾ ਹੈ ਅਤੇ ਸਾਨੂੰ ਮਾਰਨ ਲਈ ਉਹਨਾਂ ਦੇ ਹੱਥ ਵਿੱਚ ਤਲਵਾਰ ਰੱਖੀ ਹੈ।”
22ਮੋਸ਼ੇਹ ਯਾਹਵੇਹ ਕੋਲ ਵਾਪਸ ਆਇਆ ਅਤੇ ਆਖਿਆ, “ਹੇ ਯਾਹਵੇਹ, ਤੂੰ ਇਹ ਲੋਕਾਂ ਉੱਤੇ ਮੁਸੀਬਤ ਕਿਉਂ ਲਿਆਂਦੀ ਹੈ? ਕੀ ਤੂੰ ਮੈਨੂੰ ਇਸੇ ਲਈ ਭੇਜਿਆ ਹੈ?