ਕੂਚ 5

ਅਤੇ ਉਹਨਾਂ ਨੇ ਕਿਹਾ, “ਯਾਹਵੇਹ ਤੁਹਾਡੇ ਵੱਲ ਵੇਖੇ ਅਤੇ ਤੁਹਾਡਾ ਨਿਆਂ ਕਰੇ! ਤੁਸੀਂ ਸਾਨੂੰ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਲਈ ਘਿਣਾਉਣੇ ਬਣਾ ਦਿੱਤਾ ਹੈ ਅਤੇ ਸਾਨੂੰ ਮਾਰਨ ਲਈ ਉਹਨਾਂ ਦੇ ਹੱਥ ਵਿੱਚ ਤਲਵਾਰ ਰੱਖੀ ਹੈ।”

Exodus 5:21 (UKJV) And they said unto them, The LORD look upon you, and judge; because all of you have made our savour to be abhorred in the eyes of Pharaoh, and in the eyes of his servants, to put a sword in their hand to slay us.

19ਇਸਰਾਏਲੀ ਨਿਗਾਹਬਾਨਾਂ ਨੂੰ ਅਹਿਸਾਸ ਹੋਇਆ ਕਿ ਉਹ ਮੁਸੀਬਤ ਵਿੱਚ ਸਨ ਜਦੋਂ ਉਹਨਾਂ ਨੂੰ ਕਿਹਾ ਗਿਆ ਸੀ, “ਤੁਹਾਨੂੰ ਹਰ ਰੋਜ਼ ਤੁਹਾਡੇ ਲਈ ਇੱਟਾਂ ਦੀ ਗਿਣਤੀ ਨੂੰ ਘਟਾਉਣਾ ਨਹੀਂ ਹੈ।”

20ਜਦੋਂ ਉਹ ਫ਼ਿਰਾਊਨ ਦੇ ਘਰ ਤੋਂ ਬਾਹਰ ਆਏ, ਤਾਂ ਉਹ ਮੋਸ਼ੇਹ ਅਤੇ ਹਾਰੋਨ ਨੂੰ ਮਿਲੇ, ਜੋ ਉੱਥੇ ਉਹਨਾਂ ਦੀ ਉਡੀਕ ਕਰ ਰਹੇ ਸਨ।

21ਅਤੇ ਉਹਨਾਂ ਨੇ ਕਿਹਾ, “ਯਾਹਵੇਹ ਤੁਹਾਡੇ ਵੱਲ ਵੇਖੇ ਅਤੇ ਤੁਹਾਡਾ ਨਿਆਂ ਕਰੇ! ਤੁਸੀਂ ਸਾਨੂੰ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਲਈ ਘਿਣਾਉਣੇ ਬਣਾ ਦਿੱਤਾ ਹੈ ਅਤੇ ਸਾਨੂੰ ਮਾਰਨ ਲਈ ਉਹਨਾਂ ਦੇ ਹੱਥ ਵਿੱਚ ਤਲਵਾਰ ਰੱਖੀ ਹੈ।”

22ਮੋਸ਼ੇਹ ਯਾਹਵੇਹ ਕੋਲ ਵਾਪਸ ਆਇਆ ਅਤੇ ਆਖਿਆ, “ਹੇ ਯਾਹਵੇਹ, ਤੂੰ ਇਹ ਲੋਕਾਂ ਉੱਤੇ ਮੁਸੀਬਤ ਕਿਉਂ ਲਿਆਂਦੀ ਹੈ? ਕੀ ਤੂੰ ਮੈਨੂੰ ਇਸੇ ਲਈ ਭੇਜਿਆ ਹੈ?

23ਜਦੋਂ ਤੋਂ ਮੈਂ ਫ਼ਿਰਾਊਨ ਕੋਲ ਤੇਰਾ ਨਾਂ ਲੈ ਕੇ ਗੱਲ ਕਰਨ ਗਿਆ ਹਾਂ, ਤਦ ਤੋਂ ਹੀ ਉਸ ਨੇ ਇਸ ਪਰਜਾ ਉੱਤੇ ਮੁਸੀਬਤ ਲਿਆਂਦੀ ਹੈ ਅਤੇ ਤੂੰ ਆਪਣੇ ਲੋਕਾਂ ਨੂੰ ਨਹੀਂ ਛੁਡਾਇਆ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.