20ਜਦੋਂ ਉਹ ਫ਼ਿਰਾਊਨ ਦੇ ਘਰ ਤੋਂ ਬਾਹਰ ਆਏ, ਤਾਂ ਉਹ ਮੋਸ਼ੇਹ ਅਤੇ ਹਾਰੋਨ ਨੂੰ ਮਿਲੇ, ਜੋ ਉੱਥੇ ਉਹਨਾਂ ਦੀ ਉਡੀਕ ਕਰ ਰਹੇ ਸਨ।
21ਅਤੇ ਉਹਨਾਂ ਨੇ ਕਿਹਾ, “ਯਾਹਵੇਹ ਤੁਹਾਡੇ ਵੱਲ ਵੇਖੇ ਅਤੇ ਤੁਹਾਡਾ ਨਿਆਂ ਕਰੇ! ਤੁਸੀਂ ਸਾਨੂੰ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਲਈ ਘਿਣਾਉਣੇ ਬਣਾ ਦਿੱਤਾ ਹੈ ਅਤੇ ਸਾਨੂੰ ਮਾਰਨ ਲਈ ਉਹਨਾਂ ਦੇ ਹੱਥ ਵਿੱਚ ਤਲਵਾਰ ਰੱਖੀ ਹੈ।”
22ਮੋਸ਼ੇਹ ਯਾਹਵੇਹ ਕੋਲ ਵਾਪਸ ਆਇਆ ਅਤੇ ਆਖਿਆ, “ਹੇ ਯਾਹਵੇਹ, ਤੂੰ ਇਹ ਲੋਕਾਂ ਉੱਤੇ ਮੁਸੀਬਤ ਕਿਉਂ ਲਿਆਂਦੀ ਹੈ? ਕੀ ਤੂੰ ਮੈਨੂੰ ਇਸੇ ਲਈ ਭੇਜਿਆ ਹੈ?
23ਜਦੋਂ ਤੋਂ ਮੈਂ ਫ਼ਿਰਾਊਨ ਕੋਲ ਤੇਰਾ ਨਾਂ ਲੈ ਕੇ ਗੱਲ ਕਰਨ ਗਿਆ ਹਾਂ, ਤਦ ਤੋਂ ਹੀ ਉਸ ਨੇ ਇਸ ਪਰਜਾ ਉੱਤੇ ਮੁਸੀਬਤ ਲਿਆਂਦੀ ਹੈ ਅਤੇ ਤੂੰ ਆਪਣੇ ਲੋਕਾਂ ਨੂੰ ਨਹੀਂ ਛੁਡਾਇਆ।”