ਕੂਚ 5

ਫਿਰ ਉਹਨਾਂ ਨੇ ਆਖਿਆ, “ਇਬਰਾਨੀਆਂ ਦਾ ਪਰਮੇਸ਼ਵਰ ਸਾਨੂੰ ਮਿਲਿਆ ਹੈ। ਹੁਣ ਆਉ ਅਸੀਂ ਉਜਾੜ ਵਿੱਚ ਤਿੰਨ ਦਿਨ ਦਾ ਸਫ਼ਰ ਕਰੀਏ ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਨੂੰ ਬਲੀਦਾਨ ਚੜ੍ਹਾ ਸਕੀਏ, ਨਹੀਂ ਤਾਂ ਉਹ ਸਾਨੂੰ ਮਹਾਂਮਾਰੀ ਜਾਂ ਤਲਵਾਰ ਨਾਲ ਮਾਰ ਦੇਵੇਗਾ।”

Exodus 5:3 (UKJV) And they said, The God of the Hebrews has met with us: let us go, we pray you, three days' journey into the desert, and sacrifice unto the LORD our God; lest he fall upon us with pestilence, or with the sword.

1ਇਸ ਤੋਂ ਬਾਅਦ ਮੋਸ਼ੇਹ ਅਤੇ ਹਾਰੋਨ ਫ਼ਿਰਾਊਨ ਕੋਲ ਗਏ ਅਤੇ ਆਖਿਆ, “ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ਕਿ ਮੇਰੇ ਲੋਕਾਂ ਨੂੰ ਜਾਣ ਦੇ, ਤਾਂ ਜੋ ਉਹ ਉਜਾੜ ਵਿੱਚ ਮੇਰੇ ਲਈ ਤਿਉਹਾਰ ਮਨਾਉਣ।”

2ਫ਼ਿਰਾਊਨ ਨੇ ਆਖਿਆ, “ਯਾਹਵੇਹ ਕੌਣ ਹੈ ਜੋ ਮੈਂ ਉਸਦੀ ਗੱਲ ਮੰਨਾਂ ਅਤੇ ਇਸਰਾਏਲ ਨੂੰ ਜਾਣ ਦੇਵਾਂ? ਮੈਂ ਯਾਹਵੇਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਜਾਣ ਨਹੀਂ ਦਿਆਂਗਾ।”

3ਫਿਰ ਉਹਨਾਂ ਨੇ ਆਖਿਆ, “ਇਬਰਾਨੀਆਂ ਦਾ ਪਰਮੇਸ਼ਵਰ ਸਾਨੂੰ ਮਿਲਿਆ ਹੈ। ਹੁਣ ਆਉ ਅਸੀਂ ਉਜਾੜ ਵਿੱਚ ਤਿੰਨ ਦਿਨ ਦਾ ਸਫ਼ਰ ਕਰੀਏ ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਨੂੰ ਬਲੀਦਾਨ ਚੜ੍ਹਾ ਸਕੀਏ, ਨਹੀਂ ਤਾਂ ਉਹ ਸਾਨੂੰ ਮਹਾਂਮਾਰੀ ਜਾਂ ਤਲਵਾਰ ਨਾਲ ਮਾਰ ਦੇਵੇਗਾ।”

4ਪਰ ਮਿਸਰ ਦੇ ਰਾਜੇ ਨੇ ਆਖਿਆ, “ਮੋਸ਼ੇਹ ਅਤੇ ਹਾਰੋਨ, ਤੁਸੀਂ ਲੋਕਾਂ ਨੂੰ ਉਹਨਾਂ ਦੀ ਮਜ਼ਦੂਰੀ ਤੋਂ ਕਿਉਂ ਦੂਰ ਕਰ ਰਹੇ ਹੋ? ਆਪਣੇ ਕੰਮ ਤੇ ਵਾਪਸ ਜਾਓ!”

5ਤਦ ਫ਼ਿਰਾਊਨ ਨੇ ਆਖਿਆ, “ਵੇਖੋ, ਦੇਸ਼ ਦੇ ਲੋਕ ਹੁਣ ਬਹੁਤ ਹਨ ਅਤੇ ਤੁਸੀਂ ਉਹਨਾਂ ਨੂੰ ਕੰਮ ਕਰਨ ਤੋਂ ਰੋਕ ਰਹੇ ਹੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.