ਕੂਚ 5

“ਤੁਸੀਂ ਹੁਣ ਲੋਕਾਂ ਨੂੰ ਇੱਟਾਂ ਬਣਾਉਣ ਲਈ ਤੂੜੀ ਨਹੀਂ ਲਿਆ ਕੇ ਦੇਵੋਗੇ। ਉਹਨਾਂ ਨੂੰ ਜਾਣ ਦਿਓ ਅਤੇ ਆਪਣੀ ਤੂੜੀ ਇਕੱਠੀ ਕਰਨ ਦਿਓ।

Exodus 5:7 (UKJV) All of you shall no more give the people straw to make brick, as in time past: let them go and gather straw for themselves.

5ਤਦ ਫ਼ਿਰਾਊਨ ਨੇ ਆਖਿਆ, “ਵੇਖੋ, ਦੇਸ਼ ਦੇ ਲੋਕ ਹੁਣ ਬਹੁਤ ਹਨ ਅਤੇ ਤੁਸੀਂ ਉਹਨਾਂ ਨੂੰ ਕੰਮ ਕਰਨ ਤੋਂ ਰੋਕ ਰਹੇ ਹੋ।”

6ਉਸੇ ਦਿਨ ਫ਼ਿਰਾਊਨ ਨੇ ਗੁਲਾਮ ਦੇ ਨਿਗਾਹਬਾਨਾਂ ਅਤੇ ਅਧਿਕਾਰੀਆਂ ਨੂੰ ਆਖਿਆ,

7“ਤੁਸੀਂ ਹੁਣ ਲੋਕਾਂ ਨੂੰ ਇੱਟਾਂ ਬਣਾਉਣ ਲਈ ਤੂੜੀ ਨਹੀਂ ਲਿਆ ਕੇ ਦੇਵੋਗੇ। ਉਹਨਾਂ ਨੂੰ ਜਾਣ ਦਿਓ ਅਤੇ ਆਪਣੀ ਤੂੜੀ ਇਕੱਠੀ ਕਰਨ ਦਿਓ।

8ਪਰ ਉਹਨਾਂ ਤੋਂ ਪਹਿਲਾਂ ਜਿੰਨੀਆਂ ਹੀ ਇੱਟਾਂ ਬਣਾਉਣ ਦੀ ਮੰਗ ਕਰੋ, ਉਹਨਾਂ ਵਿੱਚੋਂ ਕੁਝ ਨਾ ਘਟਾਓ। ਉਹ ਲੋਕ ਆਲਸੀ ਹਨ, ਇਸ ਲਈ ਉਹ ਕਹਿ ਰਹੇ ਹਨ, ‘ਆਓ ਅਸੀਂ ਚੱਲੀਏ ਅਤੇ ਆਪਣੇ ਪਰਮੇਸ਼ਵਰ ਨੂੰ ਬਲੀਦਾਨ ਚੜ੍ਹਾ ਸਕੀਏ।’

9ਲੋਕਾਂ ਲਈ ਕੰਮ ਨੂੰ ਹੋਰ ਸਖ਼ਤ ਬਣਾਓ ਤਾਂ ਜੋ ਉਹ ਕੰਮ ਕਰਦੇ ਰਹਿਣ ਅਤੇ ਝੂਠ ਵੱਲ ਧਿਆਨ ਨਾ ਦੇਣ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.