ਕੂਚ 5

ਉਸੇ ਦਿਨ ਫ਼ਿਰਾਊਨ ਨੇ ਗੁਲਾਮ ਦੇ ਨਿਗਾਹਬਾਨਾਂ ਅਤੇ ਅਧਿਕਾਰੀਆਂ ਨੂੰ ਆਖਿਆ,

Exodus 5:6 (UKJV) And Pharaoh commanded the same day the taskmasters of the people, and their officers, saying,

4ਪਰ ਮਿਸਰ ਦੇ ਰਾਜੇ ਨੇ ਆਖਿਆ, “ਮੋਸ਼ੇਹ ਅਤੇ ਹਾਰੋਨ, ਤੁਸੀਂ ਲੋਕਾਂ ਨੂੰ ਉਹਨਾਂ ਦੀ ਮਜ਼ਦੂਰੀ ਤੋਂ ਕਿਉਂ ਦੂਰ ਕਰ ਰਹੇ ਹੋ? ਆਪਣੇ ਕੰਮ ਤੇ ਵਾਪਸ ਜਾਓ!”

5ਤਦ ਫ਼ਿਰਾਊਨ ਨੇ ਆਖਿਆ, “ਵੇਖੋ, ਦੇਸ਼ ਦੇ ਲੋਕ ਹੁਣ ਬਹੁਤ ਹਨ ਅਤੇ ਤੁਸੀਂ ਉਹਨਾਂ ਨੂੰ ਕੰਮ ਕਰਨ ਤੋਂ ਰੋਕ ਰਹੇ ਹੋ।”

6ਉਸੇ ਦਿਨ ਫ਼ਿਰਾਊਨ ਨੇ ਗੁਲਾਮ ਦੇ ਨਿਗਾਹਬਾਨਾਂ ਅਤੇ ਅਧਿਕਾਰੀਆਂ ਨੂੰ ਆਖਿਆ,

7“ਤੁਸੀਂ ਹੁਣ ਲੋਕਾਂ ਨੂੰ ਇੱਟਾਂ ਬਣਾਉਣ ਲਈ ਤੂੜੀ ਨਹੀਂ ਲਿਆ ਕੇ ਦੇਵੋਗੇ। ਉਹਨਾਂ ਨੂੰ ਜਾਣ ਦਿਓ ਅਤੇ ਆਪਣੀ ਤੂੜੀ ਇਕੱਠੀ ਕਰਨ ਦਿਓ।

8ਪਰ ਉਹਨਾਂ ਤੋਂ ਪਹਿਲਾਂ ਜਿੰਨੀਆਂ ਹੀ ਇੱਟਾਂ ਬਣਾਉਣ ਦੀ ਮੰਗ ਕਰੋ, ਉਹਨਾਂ ਵਿੱਚੋਂ ਕੁਝ ਨਾ ਘਟਾਓ। ਉਹ ਲੋਕ ਆਲਸੀ ਹਨ, ਇਸ ਲਈ ਉਹ ਕਹਿ ਰਹੇ ਹਨ, ‘ਆਓ ਅਸੀਂ ਚੱਲੀਏ ਅਤੇ ਆਪਣੇ ਪਰਮੇਸ਼ਵਰ ਨੂੰ ਬਲੀਦਾਨ ਚੜ੍ਹਾ ਸਕੀਏ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.