12ਪਰ ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਜੇ ਇਸਰਾਏਲੀ ਮੇਰੀ ਗੱਲ ਨਹੀਂ ਸੁਣਨਗੇ, ਤਾਂ ਫ਼ਿਰਾਊਨ ਮੇਰੀ ਕਿਉਂ ਸੁਣੇਗਾ, ਮੈਂ ਤਾਂ ਹਕਲਾਉਂਦੇ ਬੁੱਲ੍ਹਾਂ ਨਾਲ ਬੋਲਦਾ ਹਾਂ?”
13ਹੁਣ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨਾਲ ਇਸਰਾਏਲੀਆਂ ਅਤੇ ਮਿਸਰ ਦੇ ਰਾਜੇ ਫ਼ਿਰਾਊਨ ਬਾਰੇ ਗੱਲ ਕੀਤੀ ਅਤੇ ਉਸਨੇ ਉਹਨਾਂ ਨੂੰ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਦਾ ਹੁਕਮ ਦਿੱਤਾ।
14ਇਹ ਉਹਨਾਂ ਦੇ ਪਰਿਵਾਰਾਂ ਦੇ ਮੁੱਖੀ ਸਨ। ਇਸਰਾਏਲ ਦੇ ਜੇਠੇ ਪੁੱਤਰ ਰਊਬੇਨ ਦੇ ਪੁੱਤਰ ਹਨੋਕ ਅਤੇ ਪੱਲੂ, ਹੇਜ਼ਰੋਨ ਅਤੇ ਕਰਮੀ। ਇਹ ਰਊਬੇਨ ਦੇ ਗੋਤ ਸਨ।
15ਸ਼ਿਮਓਨ ਦੇ ਪੁੱਤਰ ਯਮੂਏਲ, ਯਾਮੀਨ, ਓਹਦ, ਯਾਕੀਨ, ਜ਼ੋਹਰ ਅਤੇ ਇੱਕ ਕਨਾਨੀ ਔਰਤ ਦਾ ਪੁੱਤਰ ਸ਼ਾਊਲ। ਇਹ ਸ਼ਿਮਓਨ ਦੇ ਗੋਤ ਸਨ।
16ਲੇਵੀ ਦੇ ਪੁੱਤਰਾਂ ਦੇ ਨਾਮ ਲਿਖਤਾਂ ਅਨੁਸਾਰ ਇਹ ਸਨ: ਗੇਰਸ਼ੋਨ, ਕੋਹਾਥ ਅਤੇ ਮੇਰਾਰੀ। (ਲੇਵੀ ਇੱਕ ਸੌ ਸੈਂਤੀ ਸਾਲ ਜੀਉਂਦਾ ਰਿਹਾ।)