22ਉਜ਼ੀਏਲ ਦੇ ਪੁੱਤਰ: ਮੀਸ਼ਾਏਲ, ਅਲਸਾਫ਼ਾਨ ਅਤੇ ਸਿਥਰੀ।
23ਹਾਰੋਨ ਨੇ ਅੰਮੀਨਾਦਾਬ ਦੀ ਧੀ ਅਤੇ ਨਾਹਸ਼ੋਨ ਦੀ ਭੈਣ ਅਲੀਸ਼ਬਾ ਨਾਲ ਵਿਆਹ ਕੀਤਾ ਅਤੇ ਉਸ ਨੇ ਨਾਦਾਬ ਅਤੇ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਨੂੰ ਜਨਮ ਦਿੱਤਾ।
24ਕੋਰਹ ਦੇ ਪੁੱਤਰ ਸਨ: ਅੱਸੀਰ, ਅਲਕਾਨਾਹ ਅਤੇ ਅਬਿਆਸਾਫ਼। ਇਹ ਕੋਰਾਹੀਆਂ ਦੇ ਗੋਤ ਸਨ।
25ਹਾਰੋਨ ਦੇ ਪੁੱਤਰ ਅਲਆਜ਼ਾਰ ਨੇ ਪੂਤੀਏਲ ਦੀਆਂ ਧੀਆਂ ਵਿੱਚੋਂ ਇੱਕ ਨਾਲ ਵਿਆਹ ਕੀਤਾ ਅਤੇ ਉਸ ਨੇ ਫੀਨਹਾਸ ਨੂੰ ਜਨਮ ਦਿੱਤਾ। ਇਹ ਲੇਵੀਆਂ ਦੇ ਪਰਿਵਾਰ, ਸਮੂਹਾਂ ਦੇ ਮੁੱਖੀ ਸਨ।
26ਇਹ ਹਾਰੋਨ ਅਤੇ ਮੋਸ਼ੇਹ ਸਨ ਜਿਨ੍ਹਾਂ ਨੂੰ ਯਾਹਵੇਹ ਨੇ ਕਿਹਾ ਸੀ, “ਇਸਰਾਏਲੀਆਂ ਨੂੰ ਉਹਨਾਂ ਦੇ ਭਾਗਾਂ ਵਿੱਚ ਵੰਡ ਕੇ ਮਿਸਰ ਵਿੱਚੋਂ ਬਾਹਰ ਲਿਆਓ।”