20ਅਮਰਾਮ ਨੇ ਆਪਣੇ ਪਿਤਾ ਦੀ ਭੈਣ ਯੋਕੇਬਦ ਨਾਲ ਵਿਆਹ ਕੀਤਾ, ਜਿਸ ਤੋਂ ਹਾਰੋਨ ਅਤੇ ਮੋਸ਼ੇਹ ਜਮੇਂ। (ਅਮਰਾਮ ਇੱਕ ਸੌ ਸੈਂਤੀ ਸਾਲ ਜੀਉਂਦਾ ਰਿਹਾ।)
21ਇਜ਼ਹਾਰ ਦੇ ਪੁੱਤਰ: ਕੋਰਾਹ, ਨੇਫੇਗ ਅਤੇ ਜ਼ਿਕਰੀ।
22ਉਜ਼ੀਏਲ ਦੇ ਪੁੱਤਰ: ਮੀਸ਼ਾਏਲ, ਅਲਸਾਫ਼ਾਨ ਅਤੇ ਸਿਥਰੀ।
23ਹਾਰੋਨ ਨੇ ਅੰਮੀਨਾਦਾਬ ਦੀ ਧੀ ਅਤੇ ਨਾਹਸ਼ੋਨ ਦੀ ਭੈਣ ਅਲੀਸ਼ਬਾ ਨਾਲ ਵਿਆਹ ਕੀਤਾ ਅਤੇ ਉਸ ਨੇ ਨਾਦਾਬ ਅਤੇ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਨੂੰ ਜਨਮ ਦਿੱਤਾ।
24ਕੋਰਹ ਦੇ ਪੁੱਤਰ ਸਨ: ਅੱਸੀਰ, ਅਲਕਾਨਾਹ ਅਤੇ ਅਬਿਆਸਾਫ਼। ਇਹ ਕੋਰਾਹੀਆਂ ਦੇ ਗੋਤ ਸਨ।