ਕੂਚ 6

ਮੈਂ ਉਹਨਾਂ ਨਾਲ ਆਪਣਾ ਨੇਮ ਵੀ ਉਹਨਾਂ ਨੂੰ ਕਨਾਨ ਦੀ ਧਰਤੀ ਦੇਣ ਲਈ ਸਥਾਪਿਤ ਕੀਤਾ, ਜਿੱਥੇ ਉਹ ਪਰਦੇਸੀਆਂ ਵਜੋਂ ਰਹਿੰਦੇ ਸਨ।

Exodus 6:4 (UKJV) And I have also established my covenant with them, to give them the land of Canaan, the land of their pilgrimage, wherein they were strangers.

2ਪਰਮੇਸ਼ਵਰ ਨੇ ਮੋਸ਼ੇਹ ਨੂੰ ਇਹ ਵੀ ਕਿਹਾ, “ਮੈਂ ਯਾਹਵੇਹ ਹਾਂ।

3ਮੈਂ ਆਪਣੇ ਆਪ ਨੂੰ ਅਬਰਾਹਾਮ, ਇਸਹਾਕ ਅਤੇ ਯਾਕੋਬ ਅੱਗੇ ਸਰਵਸ਼ਕਤੀਮਾਨ ਪਰਮੇਸ਼ਵਰ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ, ਪਰ ਮੈਂ ਆਪਣੇ ਨਾਮ ਯਾਹਵੇਹ ਨੂੰ ਪੂਰੀ ਤਰ੍ਹਾਂ ਨਾਲ ਪ੍ਰਗਟ ਨਹੀਂ ਕੀਤਾ।

4ਮੈਂ ਉਹਨਾਂ ਨਾਲ ਆਪਣਾ ਨੇਮ ਵੀ ਉਹਨਾਂ ਨੂੰ ਕਨਾਨ ਦੀ ਧਰਤੀ ਦੇਣ ਲਈ ਸਥਾਪਿਤ ਕੀਤਾ, ਜਿੱਥੇ ਉਹ ਪਰਦੇਸੀਆਂ ਵਜੋਂ ਰਹਿੰਦੇ ਸਨ।

5ਇਸ ਤੋਂ ਇਲਾਵਾ, ਮੈਂ ਇਸਰਾਏਲੀਆਂ ਦੇ ਹਾਉਂਕੇ ਸੁਣੇ ਹਨ, ਜਿਨ੍ਹਾਂ ਨੂੰ ਮਿਸਰੀਆਂ ਨੇ ਗੁਲਾਮ ਬਣਾਇਆ ਹੈ, ਅਤੇ ਮੈਂ ਆਪਣੇ ਨੇਮ ਨੂੰ ਚੇਤੇ ਕੀਤਾ ਹੈ।

6“ਇਸ ਲਈ, ਇਸਰਾਏਲੀਆਂ ਨੂੰ ਆਖੋ ਕਿ ‘ਮੈਂ ਯਾਹਵੇਹ ਹਾਂ ਅਤੇ ਮੈਂ ਤੁਹਾਨੂੰ ਮਿਸਰੀਆਂ ਦੇ ਜੂਲੇ ਹੇਠੋਂ ਬਾਹਰ ਲਿਆਵਾਂਗਾ। ਮੈਂ ਤੁਹਾਨੂੰ ਉਹਨਾਂ ਦੇ ਗੁਲਾਮ ਹੋਣ ਤੋਂ ਅਜ਼ਾਦ ਕਰ ਦਿਆਂਗਾ ਅਤੇ ਮੈਂ ਤੁਹਾਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਅਤੇ ਨਿਆਉਂ ਦੇ ਸ਼ਕਤੀਸ਼ਾਲੀ ਕੰਮਾਂ ਨਾਲ ਛੁਡਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.