ਕੂਚ 6

ਪਰਮੇਸ਼ਵਰ ਨੇ ਮੋਸ਼ੇਹ ਨੂੰ ਇਹ ਵੀ ਕਿਹਾ, “ਮੈਂ ਯਾਹਵੇਹ ਹਾਂ।

Exodus 6:2 (UKJV) And God spoke unto Moses, and said unto him, I am the LORD:

1ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਹੁਣ ਤੁਸੀਂ ਵੇਖੋਂਗੇ ਕਿ ਮੈਂ ਫ਼ਿਰਾਊਨ ਨਾਲ ਕੀ ਕਰਾਂਗਾ ਕਿਉਂ ਜੋ ਮੇਰੇ ਸ਼ਕਤੀਸ਼ਾਲੀ ਹੱਥ ਦੇ ਕਾਰਨ ਉਹ ਉਹਨਾਂ ਨੂੰ ਜਾਣ ਦੇਵੇਗਾ, ਮੇਰੇ ਬਲਵਾਨ ਹੱਥ ਦੇ ਕਾਰਨ ਉਹ ਉਹਨਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਕੱਢ ਦੇਵੇਗਾ।”

2ਪਰਮੇਸ਼ਵਰ ਨੇ ਮੋਸ਼ੇਹ ਨੂੰ ਇਹ ਵੀ ਕਿਹਾ, “ਮੈਂ ਯਾਹਵੇਹ ਹਾਂ।

3ਮੈਂ ਆਪਣੇ ਆਪ ਨੂੰ ਅਬਰਾਹਾਮ, ਇਸਹਾਕ ਅਤੇ ਯਾਕੋਬ ਅੱਗੇ ਸਰਵਸ਼ਕਤੀਮਾਨ ਪਰਮੇਸ਼ਵਰ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ, ਪਰ ਮੈਂ ਆਪਣੇ ਨਾਮ ਯਾਹਵੇਹ ਨੂੰ ਪੂਰੀ ਤਰ੍ਹਾਂ ਨਾਲ ਪ੍ਰਗਟ ਨਹੀਂ ਕੀਤਾ।

4ਮੈਂ ਉਹਨਾਂ ਨਾਲ ਆਪਣਾ ਨੇਮ ਵੀ ਉਹਨਾਂ ਨੂੰ ਕਨਾਨ ਦੀ ਧਰਤੀ ਦੇਣ ਲਈ ਸਥਾਪਿਤ ਕੀਤਾ, ਜਿੱਥੇ ਉਹ ਪਰਦੇਸੀਆਂ ਵਜੋਂ ਰਹਿੰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.