ਕੂਚ 7

ਫਿਰ ਵੀ ਫ਼ਿਰਾਊਨ ਦਾ ਮਨ ਕਠੋਰ ਹੋ ਗਿਆ ਅਤੇ ਉਸ ਨੇ ਉਹਨਾਂ ਦੀ ਨਾ ਸੁਣੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।

Exodus 7:13 (UKJV) And he hardened Pharaoh's heart, that he hearkened not unto them; as the LORD had said.

11ਫਿਰ ਫ਼ਿਰਾਊਨ ਨੇ ਬੁੱਧੀਮਾਨਾਂ ਅਤੇ ਜਾਦੂਗਰਾਂ ਨੂੰ ਬੁਲਾਇਆ, ਅਤੇ ਮਿਸਰੀ ਜਾਦੂਗਰਾਂ ਨੇ ਵੀ ਆਪਣੀਆਂ ਗੁਪਤ ਕਲਾਵਾਂ ਦੁਆਰਾ ਉਹੀ ਕੰਮ ਕੀਤੇ।

12ਹਰ ਇੱਕ ਨੇ ਆਪਣੀ ਸੋਟੀ ਸੁੱਟ ਦਿੱਤੀ ਅਤੇ ਉਹ ਸੱਪ ਬਣ ਗਿਆ। ਪਰ ਹਾਰੋਨ ਦੀ ਸੋਟੀ ਉਹਨਾਂ ਦੀਆਂ ਸੋਟੀਆਂ ਨੂੰ ਨਿਗਲ ਗਈ।

13ਫਿਰ ਵੀ ਫ਼ਿਰਾਊਨ ਦਾ ਮਨ ਕਠੋਰ ਹੋ ਗਿਆ ਅਤੇ ਉਸ ਨੇ ਉਹਨਾਂ ਦੀ ਨਾ ਸੁਣੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।

14ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਫ਼ਿਰਾਊਨ ਦਾ ਦਿਲ ਕਠੋਰ ਹੋ ਗਿਆ ਹੈ, ਉਹ ਲੋਕਾਂ ਨੂੰ ਜਾਣ ਦੇਣ ਤੋਂ ਇਨਕਾਰ ਕਰਦਾ ਹੈ।

15ਸਵੇਰੇ ਫ਼ਿਰਾਊਨ ਕੋਲ ਜਾਉ ਜਦ ਉਹ ਨਦੀ ਵੱਲ ਜਾਂਦਾ ਹੈ। ਨੀਲ ਨਦੀ ਦੇ ਕੰਢੇ ਤੇ ਉਸਨੂੰ ਮਿਲੋ ਅਤੇ ਆਪਣੇ ਹੱਥ ਵਿੱਚ ਉਹ ਡੰਡਾ ਲਓ ਜੋ ਸੱਪ ਵਿੱਚ ਬਦਲ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.