ਕੂਚ 8

ਫਿਰ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਫ਼ਿਰਾਊਨ ਕੋਲ ਜਾ ਅਤੇ ਉਸਨੂੰ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਮੇਰੇ ਲੋਕਾਂ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਅਰਾਧਨਾ ਕਰਨ।

Exodus 8:1 (UKJV) And the LORD spoke unto Moses, Go unto Pharaoh, and say unto him, Thus says the LORD, Let my people go, that they may serve me.

1ਫਿਰ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਫ਼ਿਰਾਊਨ ਕੋਲ ਜਾ ਅਤੇ ਉਸਨੂੰ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਮੇਰੇ ਲੋਕਾਂ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਅਰਾਧਨਾ ਕਰਨ।

2ਜੇਕਰ ਤੂੰ ਉਹਨਾਂ ਨੂੰ ਜਾਣ ਦੇਣ ਤੋਂ ਇਨਕਾਰ ਕਰੇਂਗਾ, ਤਾਂ ਮੈਂ ਤੇਰੇ ਸਾਰੇ ਦੇਸ਼ ਵਿੱਚ ਡੱਡੂਆਂ ਦੀ ਮਹਾਂਮਾਰੀ ਭੇਜਾਂਗਾ।

3ਨੀਲ ਨਦੀ ਡੱਡੂਆਂ ਨਾਲ ਭਰ ਜਾਵੇਗੀ। ਉਹ ਤੁਹਾਡੇ ਮਹਿਲ ਅਤੇ ਤੁਹਾਡੇ ਸੌਣ ਵਾਲੇ ਕਮਰੇ ਵਿੱਚ ਅਤੇ ਤੁਹਾਡੇ ਬਿਸਤਰੇ ਉੱਤੇ, ਤੁਹਾਡੇ ਅਧਿਕਾਰੀਆਂ ਦੇ ਘਰਾਂ ਵਿੱਚ ਅਤੇ ਤੁਹਾਡੇ ਲੋਕਾਂ ਦੇ ਘਰਾਂ ਵਿੱਚ ਅਤੇ ਤੁਹਾਡੇ ਤੰਦੂਰਾਂ ਅਤੇ ਤੁਹਾਡੇ ਗੁੰਨ੍ਹਣ ਦੀਆਂ ਪਰਾਤਾਂ ਵਿੱਚ ਆਉਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.