ਕੂਚ 8

ਤਦ ਮੋਸ਼ੇਹ ਫ਼ਿਰਾਊਨ ਕੋਲੋਂ ਚਲਾ ਗਿਆ ਅਤੇ ਉਸਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ,

Exodus 8:30 (UKJV) And Moses went out from Pharaoh, and implored the LORD.

28ਫ਼ਿਰਾਊਨ ਨੇ ਆਖਿਆ, “ਮੈਂ ਤੁਹਾਨੂੰ ਉਜਾੜ ਵਿੱਚ ਆਪਣੇ ਯਾਹਵੇਹ ਪਰਮੇਸ਼ਵਰ ਨੂੰ ਬਲੀਆਂ ਚੜ੍ਹਾਉਣ ਲਈ ਜਾਣ ਦੇਵਾਂਗਾ, ਪਰ ਤੁਸੀਂ ਬਹੁਤ ਦੂਰ ਨਾ ਜਾਣਾ। ਹੁਣ ਮੇਰੇ ਲਈ ਪ੍ਰਾਰਥਨਾ ਕਰੋ।”

29ਮੋਸ਼ੇਹ ਨੇ ਜਵਾਬ ਦਿੱਤਾ, “ਜਿਵੇਂ ਹੀ ਮੈਂ ਜਾਵਾਂਗਾ, ਮੈਂ ਯਾਹਵੇਹ ਅੱਗੇ ਪ੍ਰਾਰਥਨਾ ਕਰਾਂਗਾ, ਅਤੇ ਕੱਲ੍ਹ ਮੱਖੀਆਂ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਅਤੇ ਉਸਦੇ ਲੋਕਾਂ ਨੂੰ ਛੱਡ ਦੇਣਗੀਆਂ। ਸਿਰਫ ਫ਼ਿਰਾਊਨ ਨੂੰ ਇਹ ਯਕੀਨ ਦੇਵੇ ਕਿ ਉਹ ਲੋਕਾਂ ਨੂੰ ਯਾਹਵੇਹ ਨੂੰ ਬਲੀਆਂ ਚੜ੍ਹਾਉਣ ਤੋਂ ਨਾ ਰੁਕੇ ਅਤੇ ਦੁਬਾਰਾ ਧੋਖੇ ਨਾਲ ਕੰਮ ਨਾ ਕਰੇ।”

30ਤਦ ਮੋਸ਼ੇਹ ਫ਼ਿਰਾਊਨ ਕੋਲੋਂ ਚਲਾ ਗਿਆ ਅਤੇ ਉਸਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ,

31ਅਤੇ ਯਾਹਵੇਹ ਨੇ ਉਹੀ ਕੀਤਾ ਜੋ ਮੋਸ਼ੇਹ ਨੇ ਕਿਹਾ। ਮੱਖੀਆਂ ਨੇ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਅਤੇ ਉਸਦੇ ਲੋਕਾਂ ਨੂੰ ਛੱਡ ਦਿੱਤਾ; ਇੱਕ ਵੀ ਮੱਖੀ ਨਹੀਂ ਬਚੀ।

32ਪਰ ਇਸ ਵਾਰ ਵੀ ਫ਼ਿਰਾਊਨ ਨੇ ਆਪਣਾ ਦਿਲ ਕਠੋਰ ਕਰ ਲਿਆ ਅਤੇ ਲੋਕਾਂ ਨੂੰ ਜਾਣ ਨਾ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.