11ਜਾਦੂਗਰ ਮੋਸ਼ੇਹ ਦੇ ਸਾਹਮਣੇ ਖੜ੍ਹੇ ਨਾ ਹੋ ਸਕੇ ਕਿਉਂਕਿ ਉਹਨਾਂ ਉੱਤੇ ਅਤੇ ਸਾਰੇ ਮਿਸਰੀਆਂ ਉੱਤੇ ਫੋੜੇ ਸਨ।
12ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ ਅਤੇ ਉਸਨੇ ਮੋਸ਼ੇਹ ਅਤੇ ਹਾਰੋਨ ਦੀ ਗੱਲ ਨਹੀਂ ਸੁਣੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ।
13ਫਿਰ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਤੜਕੇ ਉੱਠ, ਫ਼ਿਰਾਊਨ ਦੇ ਸਾਹਮਣੇ ਜਾ ਅਤੇ ਉਸਨੂੰ ਆਖ, ‘ਯਾਹਵੇਹ ਇਬਰਾਨੀਆਂ ਦਾ ਪਰਮੇਸ਼ਵਰ ਇਹ ਆਖਦਾ ਹੈ,’ ਮੇਰੇ ਲੋਕਾਂ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਉਪਾਸਨਾ ਕਰਨ,
14ਜਾਂ ਇਸ ਵਾਰ ਮੈਂ ਆਪਣੀਆਂ ਮਹਾਂਮਾਰੀ ਦੀ ਪੂਰੀ ਤਾਕਤ ਤੁਹਾਡੇ ਉੱਤੇ ਅਤੇ ਤੁਹਾਡੇ ਅਧਿਕਾਰੀਆਂ ਅਤੇ ਤੁਹਾਡੇ ਲੋਕਾਂ ਉੱਤੇ ਭੇਜਾਂਗਾ, ਤਾਂ ਜੋ ਤੁਸੀਂ ਜਾਣ ਸਕੋ ਕਿ ਸਾਰੀ ਧਰਤੀ ਉੱਤੇ ਮੇਰੇ ਵਰਗਾ ਕੋਈ ਨਹੀਂ ਹੈ।
15ਕਿਉਂਕਿ ਹੁਣ ਤੱਕ ਮੈਂ ਆਪਣਾ ਹੱਥ ਵਧਾ ਕੇ ਤੁਹਾਨੂੰ ਅਤੇ ਤੁਹਾਡੇ ਲੋਕਾਂ ਨੂੰ ਇੱਕ ਅਜਿਹੀ ਮਹਾਂਮਾਰੀ ਨਾਲ ਮਾਰ ਸਕਦਾ ਸੀ ਜੋ ਤੁਹਾਨੂੰ ਧਰਤੀ ਤੋਂ ਮਿਟਾ ਸਕਦੀ ਸੀ।