ਕੂਚ 9

ਤਦ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਕਿਹਾ, “ਇੱਕ ਭੱਠੀ ਵਿੱਚੋਂ ਮੁੱਠੀ ਭਰ ਸੁਆਹ ਲੈ ਕੇ ਮੋਸ਼ੇਹ ਨੂੰ ਫ਼ਿਰਾਊਨ ਦੀ ਮੌਜੂਦਗੀ ਵਿੱਚ ਹਵਾ ਵਿੱਚ ਉਛਾਲ ਦਿਓ।

Exodus 9:8 (UKJV) And the LORD said unto Moses and unto Aaron, Take to you handfuls of ashes of the furnace, and let Moses sprinkle it toward the heaven in the sight of Pharaoh.

6ਅਤੇ ਅਗਲੇ ਦਿਨ ਯਾਹਵੇਹ ਨੇ ਇਹ ਕੀਤਾ ਮਿਸਰੀਆਂ ਦੇ ਸਾਰੇ ਪਸ਼ੂ ਮਰ ਗਏ, ਪਰ ਇਸਰਾਏਲੀਆਂ ਦਾ ਇੱਕ ਵੀ ਜਾਨਵਰ ਨਹੀਂ ਮਰਿਆ।

7ਫ਼ਿਰਾਊਨ ਨੇ ਜਾਂਚ ਕੀਤੀ ਅਤੇ ਦੇਖਿਆ ਕਿ ਇਸਰਾਏਲੀਆਂ ਦੇ ਜਾਨਵਰਾਂ ਵਿੱਚੋਂ ਇੱਕ ਵੀ ਨਹੀਂ ਮਰਿਆ ਸੀ। ਫਿਰ ਵੀ ਉਸਦਾ ਦਿਲ ਪੱਥਰ ਸੀ ਅਤੇ ਉਸਨੇ ਲੋਕਾਂ ਨੂੰ ਜਾਣ ਨਹੀਂ ਦਿੱਤਾ।

8ਤਦ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਕਿਹਾ, “ਇੱਕ ਭੱਠੀ ਵਿੱਚੋਂ ਮੁੱਠੀ ਭਰ ਸੁਆਹ ਲੈ ਕੇ ਮੋਸ਼ੇਹ ਨੂੰ ਫ਼ਿਰਾਊਨ ਦੀ ਮੌਜੂਦਗੀ ਵਿੱਚ ਹਵਾ ਵਿੱਚ ਉਛਾਲ ਦਿਓ।

9ਇਹ ਮਿਸਰ ਦੀ ਸਾਰੀ ਧਰਤੀ ਉੱਤੇ ਘੱਟਾ ਹੋ ਜਾਵੇਗੇ ਅਤੇ ਸਾਰੇ ਦੇਸ਼ ਦੇ ਲੋਕਾਂ ਅਤੇ ਜਾਨਵਰਾਂ ਉੱਤੇ ਫੋੜੇ ਨਿੱਕਲਣਗੇ।”

10ਇਸ ਲਈ ਉਹ ਭੱਠੀ ਵਿੱਚੋਂ ਸੁਆਹ ਲੈ ਕੇ ਫ਼ਿਰਾਊਨ ਦੇ ਸਾਹਮਣੇ ਖੜੇ ਹੋਏ, ਮੋਸ਼ੇਹ ਨੇ ਇਸ ਨੂੰ ਹਵਾ ਵਿੱਚ ਉਡਾ ਦਿੱਤਾ ਅਤੇ ਲੋਕਾਂ ਅਤੇ ਜਾਨਵਰਾਂ ਉੱਤੇ ਫੋੜੇ ਨਿਕਲ ਪਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.