5ਯਾਹਵੇਹ ਨੇ ਇੱਕ ਸਮਾਂ ਠਹਿਰਿਆ ਅਤੇ ਕਿਹਾ, “ਕੱਲ੍ਹ ਨੂੰ ਯਾਹਵੇਹ ਇਸ ਧਰਤੀ ਵਿੱਚ ਅਜਿਹਾ ਕਰੇਗਾ।”
6ਅਤੇ ਅਗਲੇ ਦਿਨ ਯਾਹਵੇਹ ਨੇ ਇਹ ਕੀਤਾ ਮਿਸਰੀਆਂ ਦੇ ਸਾਰੇ ਪਸ਼ੂ ਮਰ ਗਏ, ਪਰ ਇਸਰਾਏਲੀਆਂ ਦਾ ਇੱਕ ਵੀ ਜਾਨਵਰ ਨਹੀਂ ਮਰਿਆ।
7ਫ਼ਿਰਾਊਨ ਨੇ ਜਾਂਚ ਕੀਤੀ ਅਤੇ ਦੇਖਿਆ ਕਿ ਇਸਰਾਏਲੀਆਂ ਦੇ ਜਾਨਵਰਾਂ ਵਿੱਚੋਂ ਇੱਕ ਵੀ ਨਹੀਂ ਮਰਿਆ ਸੀ। ਫਿਰ ਵੀ ਉਸਦਾ ਦਿਲ ਪੱਥਰ ਸੀ ਅਤੇ ਉਸਨੇ ਲੋਕਾਂ ਨੂੰ ਜਾਣ ਨਹੀਂ ਦਿੱਤਾ।
8ਤਦ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਕਿਹਾ, “ਇੱਕ ਭੱਠੀ ਵਿੱਚੋਂ ਮੁੱਠੀ ਭਰ ਸੁਆਹ ਲੈ ਕੇ ਮੋਸ਼ੇਹ ਨੂੰ ਫ਼ਿਰਾਊਨ ਦੀ ਮੌਜੂਦਗੀ ਵਿੱਚ ਹਵਾ ਵਿੱਚ ਉਛਾਲ ਦਿਓ।
9ਇਹ ਮਿਸਰ ਦੀ ਸਾਰੀ ਧਰਤੀ ਉੱਤੇ ਘੱਟਾ ਹੋ ਜਾਵੇਗੇ ਅਤੇ ਸਾਰੇ ਦੇਸ਼ ਦੇ ਲੋਕਾਂ ਅਤੇ ਜਾਨਵਰਾਂ ਉੱਤੇ ਫੋੜੇ ਨਿੱਕਲਣਗੇ।”