ਗਲਾਤੀਆਂ 1

ਅਤੇ ਉਹਨਾਂ ਸਾਰਿਆਂ ਭਰਾਵਾਂ ਵੱਲੋਂ ਜਿਹੜੇ ਮੇਰੇ ਨਾਲ ਹਨ, ਅਤੇ ਗਲਾਤੀਆਂ ਦੀਆਂ ਕਲੀਸਿਆਵਾਂ ਨੂੰ ਪੱਤਰ ਲਿਖਿਆ ਗਿਆ:

Galatians 1:2 (UKJV) And all the brethren which are with me, unto the churches of Galatia:

1ਪੌਲੁਸ ਜਿਹੜਾ ਇੱਕ ਰਸੂਲ ਹੈ ਜੋ ਮਨੁੱਖਾਂ ਜਾਂ ਕਿਸੇ ਮਨੁੱਖ ਦੁਆਰਾ ਨਹੀਂ, ਬਲਕਿ ਯਿਸ਼ੂ ਮਸੀਹ ਅਤੇ ਪਰਮੇਸ਼ਵਰ ਪਿਤਾ ਦੁਆਰਾ ਰਸੂਲ ਹਾਂ, ਜਿਸ ਨੇ ਯਿਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕੀਤਾ।

2ਅਤੇ ਉਹਨਾਂ ਸਾਰਿਆਂ ਭਰਾਵਾਂ ਵੱਲੋਂ ਜਿਹੜੇ ਮੇਰੇ ਨਾਲ ਹਨ, ਅਤੇ ਗਲਾਤੀਆਂ ਦੀਆਂ ਕਲੀਸਿਆਵਾਂ ਨੂੰ ਪੱਤਰ ਲਿਖਿਆ ਗਿਆ:

3ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।

4ਜਿਸ ਨੇ ਆਪਣੇ ਆਪ ਨੂੰ ਸਾਡੇ ਪਾਪਾਂ ਲਈ ਦੇ ਦਿੱਤਾ ਤਾਂ ਕਿ ਉਹ ਸਾਨੂੰ ਪਰਮੇਸ਼ਵਰ ਅਤੇ ਪਿਤਾ ਦੀ ਇੱਛਾ ਅਨੁਸਾਰ ਇਸ ਵਰਤਮਾਨ ਦੇ ਬੁਰੇ ਯੁੱਗ ਤੋਂ ਬਚਾ ਸਕੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.