19ਪਰ ਪ੍ਰਭੂ ਦੇ ਭਰਾ ਯਾਕੋਬ ਤੋਂ ਬਿਨ੍ਹਾਂ ਮੈਂ ਰਸੂਲਾਂ ਵਿੱਚੋਂ ਕਿਸੇ ਹੋਰ ਨੂੰ ਨਹੀਂ ਵੇਖਿਆ।
20ਮੈਂ ਤੁਹਾਨੂੰ ਪਰਮੇਸ਼ਵਰ ਅੱਗੇ ਭਰੋਸਾ ਦਿਵਾਉਂਦਾ ਹਾਂ ਕਿ ਜੋ ਮੈਂ ਤੁਹਾਨੂੰ ਇਸ ਪੱਤਰੀ ਵਿੱਚ ਲਿਖ ਰਿਹਾ ਹਾਂ ਉਹ ਝੂਠ ਨਹੀਂ ਹੈ।
21ਫਿਰ ਮੈਂ ਸੀਰੀਆ ਪ੍ਰਾਂਤ ਅਤੇ ਕਿਲਕਿਆ ਵਿੱਚ ਗਿਆ।
22ਅਤੇ ਮੈਂ ਨਿੱਜੀ ਤੌਰ ਤੇ ਯਹੂਦਿਯਾ ਪ੍ਰਾਂਤ ਦੀਆਂ ਕਲੀਸਿਆ ਵਿੱਚ ਅਣਜਾਣ ਸੀ ਜੋ ਮਸੀਹ ਵਿੱਚ ਸਨ।
23ਉਨ੍ਹਾਂ ਨੇ ਸਿਰਫ ਖ਼ਬਰ ਸੁਣੀ ਸੀ: “ਕਿ ਉਹ ਆਦਮੀ ਜਿਸ ਨੇ ਪਹਿਲਾਂ ਸਾਨੂੰ ਸਤਾਇਆ ਸੀ ਉਹ ਹੁਣ ਉਸ ਵਿਸ਼ਵਾਸ ਦੀ ਖੁਸ਼ਖ਼ਬਰੀ ਸੁਣਾਉਂਦਾ ਹੈ ਜਿਸ ਨੂੰ ਉਸ ਨੇ ਇੱਕ ਵਾਰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ।”