18ਫਿਰ ਤਿੰਨ ਸਾਲਾਂ ਬਾਅਦ, ਮੈਂ ਕੈਫ਼ਾਸ ਨਾਲ ਮੁਲਾਕਾਤ ਕਰਨ ਲਈ ਯੇਰੂਸ਼ਲੇਮ ਗਿਆ ਅਤੇ ਉਸ ਦੇ ਨਾਲ ਪੰਦਰਾਂ ਦਿਨ ਰਿਹਾ।
19ਪਰ ਪ੍ਰਭੂ ਦੇ ਭਰਾ ਯਾਕੋਬ ਤੋਂ ਬਿਨ੍ਹਾਂ ਮੈਂ ਰਸੂਲਾਂ ਵਿੱਚੋਂ ਕਿਸੇ ਹੋਰ ਨੂੰ ਨਹੀਂ ਵੇਖਿਆ।
20ਮੈਂ ਤੁਹਾਨੂੰ ਪਰਮੇਸ਼ਵਰ ਅੱਗੇ ਭਰੋਸਾ ਦਿਵਾਉਂਦਾ ਹਾਂ ਕਿ ਜੋ ਮੈਂ ਤੁਹਾਨੂੰ ਇਸ ਪੱਤਰੀ ਵਿੱਚ ਲਿਖ ਰਿਹਾ ਹਾਂ ਉਹ ਝੂਠ ਨਹੀਂ ਹੈ।
21ਫਿਰ ਮੈਂ ਸੀਰੀਆ ਪ੍ਰਾਂਤ ਅਤੇ ਕਿਲਕਿਆ ਵਿੱਚ ਗਿਆ।
22ਅਤੇ ਮੈਂ ਨਿੱਜੀ ਤੌਰ ਤੇ ਯਹੂਦਿਯਾ ਪ੍ਰਾਂਤ ਦੀਆਂ ਕਲੀਸਿਆ ਵਿੱਚ ਅਣਜਾਣ ਸੀ ਜੋ ਮਸੀਹ ਵਿੱਚ ਸਨ।