ਗਲਾਤੀਆਂ 3

ਹੁਣ ਜਦੋਂ ਇਹ ਵਿਸ਼ਵਾਸ ਆ ਚੁੱਕਿਆ, ਤਾਂ ਅਸੀਂ ਹੁਣ ਕਿਸੇ ਨਿਗਾਹਬਾਨ ਦੇ ਅਧੀਨ ਨਹੀਂ ਹਾਂ।

Galatians 3:25 (UKJV) But after that faith has come, we are no longer under a schoolmaster.

23ਇਸ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ, ਸਾਨੂੰ ਬਿਵਸਥਾ ਦੇ ਅਧੀਨ ਹਿਰਾਸਤ ਵਿੱਚ ਰੱਖਿਆ ਗਿਆ ਸੀ, ਜਦੋਂ ਤੱਕ ਆਉਣ ਵਾਲਾ ਵਿਸ਼ਵਾਸ ਪ੍ਰਗਟ ਨਹੀਂ ਹੋ ਜਾਂਦਾ, ਉਦੋਂ ਤੱਕ ਬੰਦ ਕਰ ਦਿੱਤਾ ਗਿਆ ਸੀ।

24ਇਸ ਲਈ ਬਿਵਸਥਾ ਮਸੀਹ ਦੇ ਆਉਣ ਤੱਕ ਸਾਡੇ ਲਈ ਨਿਗਾਹਬਾਨ ਬਣੀ ਕਿ ਅਸੀਂ ਵਿਸ਼ਵਾਸ ਤੋਂ ਧਰਮੀ ਠਹਿਰਾਏ ਜਾਈਏ।

25ਹੁਣ ਜਦੋਂ ਇਹ ਵਿਸ਼ਵਾਸ ਆ ਚੁੱਕਿਆ, ਤਾਂ ਅਸੀਂ ਹੁਣ ਕਿਸੇ ਨਿਗਾਹਬਾਨ ਦੇ ਅਧੀਨ ਨਹੀਂ ਹਾਂ।

26ਇਸ ਲਈ ਮਸੀਹ ਯਿਸ਼ੂ ਵਿੱਚ ਤੁਸੀਂ ਵਿਸ਼ਵਾਸ ਦੁਆਰਾ ਸਾਰੇ ਪਰਮੇਸ਼ਵਰ ਦੇ ਬੱਚੇ ਹੋ,

27ਕਿਉਂਕਿ ਤੁਹਾਡੇ ਵਿੱਚੋਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਨ੍ਹਾਂ ਨੇ ਮਸੀਹ ਨੂੰ ਪਹਿਨ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.