ਗਲਾਤੀਆਂ 3

ਕਿਉਂਕਿ ਤੁਹਾਡੇ ਵਿੱਚੋਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਨ੍ਹਾਂ ਨੇ ਮਸੀਹ ਨੂੰ ਪਹਿਨ ਲਿਆ।

Galatians 3:27 (UKJV) For as many of you as have been baptized into Christ have put on Christ.

25ਹੁਣ ਜਦੋਂ ਇਹ ਵਿਸ਼ਵਾਸ ਆ ਚੁੱਕਿਆ, ਤਾਂ ਅਸੀਂ ਹੁਣ ਕਿਸੇ ਨਿਗਾਹਬਾਨ ਦੇ ਅਧੀਨ ਨਹੀਂ ਹਾਂ।

26ਇਸ ਲਈ ਮਸੀਹ ਯਿਸ਼ੂ ਵਿੱਚ ਤੁਸੀਂ ਵਿਸ਼ਵਾਸ ਦੁਆਰਾ ਸਾਰੇ ਪਰਮੇਸ਼ਵਰ ਦੇ ਬੱਚੇ ਹੋ,

27ਕਿਉਂਕਿ ਤੁਹਾਡੇ ਵਿੱਚੋਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਨ੍ਹਾਂ ਨੇ ਮਸੀਹ ਨੂੰ ਪਹਿਨ ਲਿਆ।

28ਇੱਥੇ ਨਾ ਤਾਂ ਕੋਈ ਯਹੂਦੀ ਹੈ ਅਤੇ ਨਾ ਹੀ ਗ਼ੈਰ-ਯਹੂਦੀ, ਨਾ ਹੀ ਗੁਲਾਮ ਅਤੇ ਨਾ ਹੀ ਅਜ਼ਾਦ, ਅਤੇ ਨਾ ਹੀ ਕੋਈ ਮਰਦ ਅਤੇ ਨਾ ਹੀ ਔਰਤ ਹੈ, ਕਿਉਂਕਿ ਤੁਸੀਂ ਸਾਰੇ ਮਸੀਹ ਯਿਸ਼ੂ ਵਿੱਚ ਇੱਕ ਹੋ।

29ਜੇ ਤੁਸੀਂ ਮਸੀਹ ਦੇ ਹੋ, ਤਾਂ ਤੁਸੀਂ ਅਬਰਾਹਾਮ ਦੀ ਅੰਸ ਹੋ, ਅਤੇ ਵਾਇਦੇ ਦੇ ਅਨੁਸਾਰ ਵਾਰਿਸ ਵੀ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.