10ਉਸ ਦੇ ਰਾਜ ਦੀ ਸ਼ੁਰੂਆਤ ਸ਼ਿਨਾਰ ਦੇ ਦੇਸ਼ ਬਾਬੇਲ, ਉਰੂਕ, ਅੱਕਦ ਅਤੇ ਕਾਲਨੇਹ ਸਨ,
11ਉਸ ਦੇਸ਼ ਤੋਂ ਉਹ ਅੱਸ਼ੂਰ ਨੂੰ ਗਿਆ, ਜਿੱਥੇ ਉਸ ਨੇ ਨੀਨਵਾਹ, ਰਹੋਬੋਥ ਈਰ ਕਾਲਾਹ,
12ਅਤੇ ਰੇਸੇਨ ਨਗਰ ਨੂੰ ਬਣਾਇਆ, ਜੋ ਨੀਨਵਾਹ ਅਤੇ ਕਾਲਾਹ ਦੇ ਵਿਚਕਾਰ ਹੈ ਜੋ ਇੱਕ ਵੱਡਾ ਸ਼ਹਿਰ ਹੈ।
13ਮਿਸਰਾਇਮ ਦੇ ਪੁੱਤਰ ਲੂਦੀ, ਅਨਾਮੀ, ਲਹਾਬੀ, ਨਫ਼ਤੂਹੀ,
14ਪਤਰੂਸੀ, ਕੁਸਲੂਹੀ (ਜਿਨ੍ਹਾਂ ਵਿੱਚੋਂ ਫ਼ਲਿਸਤੀ ਆਏ) ਅਤੇ ਕਫ਼ਤੋਰੀ।