ਉਤਪਤ 10

ਗੋਮਰ ਦੇ ਪੁੱਤਰ: ਅਸ਼ਕਨਜ਼, ਰਿਫ਼ਥ ਅਤੇ ਤੋਗਰਮਾਹ।

Genesis 10:3 (UKJV) And the sons of Gomer; Ashkenaz, and Riphath, and Togarmah.

1ਇਹ ਨੋਹ ਦੇ ਪੁੱਤਰ ਸ਼ੇਮ, ਹਾਮ ਅਤੇ ਯਾਫ਼ਥ ਦੀ ਵੰਸ਼ਾਵਲੀ ਹੈ, ਉਨ੍ਹਾਂ ਦੇ ਪੁੱਤਰ ਜੋ ਜਲ ਪਰਲੋ ਦੇ ਬਾਅਦ ਪੈਦਾ ਹੋਏ ਸਨ।

2ਯਾਫ਼ਥ ਦੇ ਪੁੱਤਰ: ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ, ਮੇਸ਼ੇਕ ਅਤੇ ਤੀਰਾਸ।

3ਗੋਮਰ ਦੇ ਪੁੱਤਰ: ਅਸ਼ਕਨਜ਼, ਰਿਫ਼ਥ ਅਤੇ ਤੋਗਰਮਾਹ।

4ਯਾਵਾਨ ਦੇ ਪੁੱਤਰ: ਅਲੀਸ਼ਾਹ, ਤਰਸ਼ੀਸ਼, ਕਿੱਤੀ ਅਤੇ ਰੋਦਾਨੀ।

5(ਇਨ੍ਹਾਂ ਵਿੱਚੋਂ ਸਮੁੰਦਰੀ ਲੋਕ ਆਪੋ-ਆਪਣੀ ਕੌਮਾਂ ਵਿੱਚ ਆਪੋ-ਆਪਣੇ ਕਬੀਲਿਆਂ ਦੁਆਰਾ ਆਪਣੇ ਇਲਾਕਿਆਂ ਵਿੱਚ ਫੈਲ ਗਏ, ਹਰੇਕ ਦੀ ਆਪਣੀ ਭਾਸ਼ਾ ਸੀ।)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.