9ਤਦ ਅਬਰਾਮ ਤੁਰ ਪਿਆ ਅਤੇ ਨੇਗੇਵ ਵੱਲ ਚੱਲ ਪਿਆ।
10ਹੁਣ ਦੇਸ਼ ਵਿੱਚ ਕਾਲ ਪੈ ਗਿਆ ਅਤੇ ਅਬਰਾਮ ਮਿਸਰ ਵਿੱਚ ਕੁਝ ਸਮੇਂ ਲਈ ਰਹਿਣ ਲਈ ਚਲਾ ਗਿਆ ਕਿਉਂਕਿ ਕਾਲ ਬਹੁਤ ਭਿਆਨਕ ਸੀ।
11ਜਦੋਂ ਉਹ ਮਿਸਰ ਵਿੱਚ ਵੜਨ ਵਾਲਾ ਸੀ ਤਾਂ ਉਸਨੇ ਆਪਣੀ ਪਤਨੀ ਸਾਰਈ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਤੂੰ ਸੋਹਣੀ ਔਰਤ ਹੈ,
12ਜਦੋਂ ਮਿਸਰੀ ਤੈਨੂੰ ਵੇਖਣਗੇ ਤਾਂ ਕਹਿਣਗੇ ਕਿ ਇਹ ਉਸ ਦੀ ਪਤਨੀ ਹੈ, ਫ਼ੇਰ ਉਹ ਮੈਨੂੰ ਮਾਰ ਦੇਣਗੇ ਪਰ ਤੈਨੂੰ ਜਿਉਂਦੇ ਰਹਿਣ ਦੇਣਗੇ।
13ਇਸ ਲਈ ਤੂੰ ਆਖੀਂ ਕਿ ਤੂੰ ਮੇਰੀ ਭੈਣ ਹੈ ਤਾਂ ਜੋ ਤੇਰੇ ਕਾਰਨ ਮੇਰੇ ਨਾਲ ਚੰਗਾ ਸਲੂਕ ਕੀਤਾ ਜਾਏ ਅਤੇ ਤੇਰੇ ਕਾਰਨ ਮੇਰੀ ਜਾਨ ਬਚ ਜਾਵੇ।”