11ਜਦੋਂ ਉਹ ਮਿਸਰ ਵਿੱਚ ਵੜਨ ਵਾਲਾ ਸੀ ਤਾਂ ਉਸਨੇ ਆਪਣੀ ਪਤਨੀ ਸਾਰਈ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਤੂੰ ਸੋਹਣੀ ਔਰਤ ਹੈ,
12ਜਦੋਂ ਮਿਸਰੀ ਤੈਨੂੰ ਵੇਖਣਗੇ ਤਾਂ ਕਹਿਣਗੇ ਕਿ ਇਹ ਉਸ ਦੀ ਪਤਨੀ ਹੈ, ਫ਼ੇਰ ਉਹ ਮੈਨੂੰ ਮਾਰ ਦੇਣਗੇ ਪਰ ਤੈਨੂੰ ਜਿਉਂਦੇ ਰਹਿਣ ਦੇਣਗੇ।
13ਇਸ ਲਈ ਤੂੰ ਆਖੀਂ ਕਿ ਤੂੰ ਮੇਰੀ ਭੈਣ ਹੈ ਤਾਂ ਜੋ ਤੇਰੇ ਕਾਰਨ ਮੇਰੇ ਨਾਲ ਚੰਗਾ ਸਲੂਕ ਕੀਤਾ ਜਾਏ ਅਤੇ ਤੇਰੇ ਕਾਰਨ ਮੇਰੀ ਜਾਨ ਬਚ ਜਾਵੇ।”
14ਜਦੋਂ ਅਬਰਾਮ ਮਿਸਰ ਵਿੱਚ ਆਇਆ ਤਾਂ ਮਿਸਰੀਆਂ ਨੇ ਵੇਖਿਆ ਕਿ ਸਾਰਈ ਇੱਕ ਬਹੁਤ ਹੀ ਸੁੰਦਰ ਔਰਤ ਸੀ।
15ਅਤੇ ਜਦੋਂ ਫ਼ਿਰਾਊਨ ਦੇ ਅਧਿਕਾਰੀਆਂ ਨੇ ਉਸ ਨੂੰ ਵੇਖਿਆ ਤਾਂ ਫ਼ਿਰਾਊਨ ਦੇ ਅੱਗੇ ਉਸ ਦੀ ਉਸਤਤ ਕੀਤੀ ਅਤੇ ਉਸ ਨੂੰ ਮਹਿਲ ਵਿੱਚ ਲੈ ਜਾਇਆ ਗਿਆ।