ਉਤਪਤ 12

ਅਤੇ ਜਦੋਂ ਫ਼ਿਰਾਊਨ ਦੇ ਅਧਿਕਾਰੀਆਂ ਨੇ ਉਸ ਨੂੰ ਵੇਖਿਆ ਤਾਂ ਫ਼ਿਰਾਊਨ ਦੇ ਅੱਗੇ ਉਸ ਦੀ ਉਸਤਤ ਕੀਤੀ ਅਤੇ ਉਸ ਨੂੰ ਮਹਿਲ ਵਿੱਚ ਲੈ ਜਾਇਆ ਗਿਆ।

Genesis 12:15 (UKJV) The princes also of Pharaoh saw her, and commended her before Pharaoh: and the woman was taken into Pharaoh's house.

13ਇਸ ਲਈ ਤੂੰ ਆਖੀਂ ਕਿ ਤੂੰ ਮੇਰੀ ਭੈਣ ਹੈ ਤਾਂ ਜੋ ਤੇਰੇ ਕਾਰਨ ਮੇਰੇ ਨਾਲ ਚੰਗਾ ਸਲੂਕ ਕੀਤਾ ਜਾਏ ਅਤੇ ਤੇਰੇ ਕਾਰਨ ਮੇਰੀ ਜਾਨ ਬਚ ਜਾਵੇ।”

14ਜਦੋਂ ਅਬਰਾਮ ਮਿਸਰ ਵਿੱਚ ਆਇਆ ਤਾਂ ਮਿਸਰੀਆਂ ਨੇ ਵੇਖਿਆ ਕਿ ਸਾਰਈ ਇੱਕ ਬਹੁਤ ਹੀ ਸੁੰਦਰ ਔਰਤ ਸੀ।

15ਅਤੇ ਜਦੋਂ ਫ਼ਿਰਾਊਨ ਦੇ ਅਧਿਕਾਰੀਆਂ ਨੇ ਉਸ ਨੂੰ ਵੇਖਿਆ ਤਾਂ ਫ਼ਿਰਾਊਨ ਦੇ ਅੱਗੇ ਉਸ ਦੀ ਉਸਤਤ ਕੀਤੀ ਅਤੇ ਉਸ ਨੂੰ ਮਹਿਲ ਵਿੱਚ ਲੈ ਜਾਇਆ ਗਿਆ।

16ਉਸ ਨੇ ਅਬਰਾਮ ਦੀ ਖ਼ਾਤਰ ਚੰਗਾ ਸਲੂਕ ਕੀਤਾ ਅਤੇ ਅਬਰਾਮ ਨੇ ਭੇਡਾਂ ਅਤੇ ਡੰਗਰ, ਨਰ ਅਤੇ ਮਾਦਾ, ਗਧੇ, ਦਾਸ-ਦਾਸੀਆਂ ਅਤੇ ਊਠ ਲਏ।

17ਪਰ ਯਾਹਵੇਹ ਨੇ ਅਬਰਾਮ ਦੀ ਪਤਨੀ ਸਾਰਈ ਦੇ ਕਾਰਨ ਫ਼ਿਰਾਊਨ ਅਤੇ ਉਸ ਦੇ ਘਰਾਣੇ ਨੂੰ ਵੱਡੀਆਂ ਬਿਮਾਰੀਆਂ ਪਾਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.