ਉਤਪਤ 12

ਉਸ ਨੇ ਅਬਰਾਮ ਦੀ ਖ਼ਾਤਰ ਚੰਗਾ ਸਲੂਕ ਕੀਤਾ ਅਤੇ ਅਬਰਾਮ ਨੇ ਭੇਡਾਂ ਅਤੇ ਡੰਗਰ, ਨਰ ਅਤੇ ਮਾਦਾ, ਗਧੇ, ਦਾਸ-ਦਾਸੀਆਂ ਅਤੇ ਊਠ ਲਏ।

Genesis 12:16 (UKJV) And he pleaded Abram well for her sake: and he had sheep, and oxen, and he asses, and male servants, and maidservants, and she asses, and camels.

14ਜਦੋਂ ਅਬਰਾਮ ਮਿਸਰ ਵਿੱਚ ਆਇਆ ਤਾਂ ਮਿਸਰੀਆਂ ਨੇ ਵੇਖਿਆ ਕਿ ਸਾਰਈ ਇੱਕ ਬਹੁਤ ਹੀ ਸੁੰਦਰ ਔਰਤ ਸੀ।

15ਅਤੇ ਜਦੋਂ ਫ਼ਿਰਾਊਨ ਦੇ ਅਧਿਕਾਰੀਆਂ ਨੇ ਉਸ ਨੂੰ ਵੇਖਿਆ ਤਾਂ ਫ਼ਿਰਾਊਨ ਦੇ ਅੱਗੇ ਉਸ ਦੀ ਉਸਤਤ ਕੀਤੀ ਅਤੇ ਉਸ ਨੂੰ ਮਹਿਲ ਵਿੱਚ ਲੈ ਜਾਇਆ ਗਿਆ।

16ਉਸ ਨੇ ਅਬਰਾਮ ਦੀ ਖ਼ਾਤਰ ਚੰਗਾ ਸਲੂਕ ਕੀਤਾ ਅਤੇ ਅਬਰਾਮ ਨੇ ਭੇਡਾਂ ਅਤੇ ਡੰਗਰ, ਨਰ ਅਤੇ ਮਾਦਾ, ਗਧੇ, ਦਾਸ-ਦਾਸੀਆਂ ਅਤੇ ਊਠ ਲਏ।

17ਪਰ ਯਾਹਵੇਹ ਨੇ ਅਬਰਾਮ ਦੀ ਪਤਨੀ ਸਾਰਈ ਦੇ ਕਾਰਨ ਫ਼ਿਰਾਊਨ ਅਤੇ ਉਸ ਦੇ ਘਰਾਣੇ ਨੂੰ ਵੱਡੀਆਂ ਬਿਮਾਰੀਆਂ ਪਾਈਆਂ।

18ਇਸ ਲਈ ਫ਼ਿਰਾਊਨ ਨੇ ਅਬਰਾਮ ਨੂੰ ਬੁਲਾਇਆ, “ਤੁਸੀਂ ਮੇਰੇ ਨਾਲ ਕੀ ਕੀਤਾ ਹੈ?” ਉਸ ਨੇ ਕਿਹਾ, “ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਕਿ ਉਹ ਤੁਹਾਡੀ ਪਤਨੀ ਸੀ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.