16ਉਸ ਨੇ ਅਬਰਾਮ ਦੀ ਖ਼ਾਤਰ ਚੰਗਾ ਸਲੂਕ ਕੀਤਾ ਅਤੇ ਅਬਰਾਮ ਨੇ ਭੇਡਾਂ ਅਤੇ ਡੰਗਰ, ਨਰ ਅਤੇ ਮਾਦਾ, ਗਧੇ, ਦਾਸ-ਦਾਸੀਆਂ ਅਤੇ ਊਠ ਲਏ।
17ਪਰ ਯਾਹਵੇਹ ਨੇ ਅਬਰਾਮ ਦੀ ਪਤਨੀ ਸਾਰਈ ਦੇ ਕਾਰਨ ਫ਼ਿਰਾਊਨ ਅਤੇ ਉਸ ਦੇ ਘਰਾਣੇ ਨੂੰ ਵੱਡੀਆਂ ਬਿਮਾਰੀਆਂ ਪਾਈਆਂ।
18ਇਸ ਲਈ ਫ਼ਿਰਾਊਨ ਨੇ ਅਬਰਾਮ ਨੂੰ ਬੁਲਾਇਆ, “ਤੁਸੀਂ ਮੇਰੇ ਨਾਲ ਕੀ ਕੀਤਾ ਹੈ?” ਉਸ ਨੇ ਕਿਹਾ, “ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਕਿ ਉਹ ਤੁਹਾਡੀ ਪਤਨੀ ਸੀ?
19ਤੁਸੀਂ ਕਿਉਂ ਕਿਹਾ, ‘ਉਹ ਮੇਰੀ ਭੈਣ ਹੈ,’ ਤਾਂ ਜੋ ਮੈਂ ਉਹ ਨੂੰ ਆਪਣੀ ਪਤਨੀ ਬਣਾਉਣ ਲਈ ਲੈ ਲਿਆ? ਹੁਣ ਇੱਥੇ ਤੁਹਾਡੀ ਪਤਨੀ ਹੈ। ਉਸਨੂੰ ਲੈ ਜਾਓ ਅਤੇ ਜਾਓ!”
20ਤਦ ਫ਼ਿਰਾਊਨ ਨੇ ਆਪਣੇ ਬੰਦਿਆਂ ਨੂੰ ਅਬਰਾਮ ਦੇ ਬਾਰੇ ਹੁਕਮ ਦਿੱਤਾ ਕਿ ਅਬਰਾਮ ਅਤੇ ਉਸਦੀ ਪਤਨੀ ਨੂੰ ਅਤੇ ਜੋ ਕੁਝ ਉਸ ਦਾ ਸੀ, ਉਸਨੂੰ ਦੇ ਕੇ ਤੋਰ ਦਿੱਤਾ।