ਉਤਪਤ 12

“ਮੈਂ ਤੈਨੂੰ ਇੱਕ ਮਹਾਨ ਕੌਮ ਬਣਾਵਾਂਗਾ, ਅਤੇ ਮੈਂ ਤੈਨੂੰ ਅਸੀਸ ਦਿਆਂਗਾ; ਮੈਂ ਤੇਰਾ ਨਾਮ ਮਹਾਨ ਬਣਾਵਾਂਗਾ, ਅਤੇ ਤੂੰ ਇੱਕ ਬਰਕਤ ਦਾ ਕਾਰਨ ਹੋਵੇਗਾ।

Genesis 12:2 (UKJV) And I will make of you a great nation, and I will bless you, and make your name great; and you shall be a blessing:

1ਯਾਹਵੇਹ ਨੇ ਅਬਰਾਮ ਨੂੰ ਕਿਹਾ ਸੀ, “ਤੂੰ ਆਪਣਾ ਦੇਸ਼, ਆਪਣੇ ਲੋਕਾਂ ਅਤੇ ਆਪਣੇ ਪਿਤਾ ਦੇ ਘਰਾਣੇ ਤੋਂ ਉਸ ਭੂਮੀ ਵੱਲ ਜਾ ਜਿਹੜਾ ਮੈਂ ਤੈਨੂੰ ਵਿਖਾਵਾਂਗਾ।

2“ਮੈਂ ਤੈਨੂੰ ਇੱਕ ਮਹਾਨ ਕੌਮ ਬਣਾਵਾਂਗਾ, ਅਤੇ ਮੈਂ ਤੈਨੂੰ ਅਸੀਸ ਦਿਆਂਗਾ; ਮੈਂ ਤੇਰਾ ਨਾਮ ਮਹਾਨ ਬਣਾਵਾਂਗਾ, ਅਤੇ ਤੂੰ ਇੱਕ ਬਰਕਤ ਦਾ ਕਾਰਨ ਹੋਵੇਗਾ।

3ਮੈਂ ਉਹਨਾਂ ਨੂੰ ਅਸੀਸ ਦਿਆਂਗਾ ਜੋ ਤੈਨੂੰ ਅਸੀਸ ਦੇਣਗੇ, ਅਤੇ ਜੋ ਕੋਈ ਤੈਨੂੰ ਸਰਾਪ ਦੇਵੇ ਮੈਂ ਉਸਨੂੰ ਸਰਾਪ ਦਿਆਂਗਾ। ਅਤੇ ਧਰਤੀ ਦੇ ਸਾਰੇ ਲੋਕ ਤੇਰੇ ਦੁਆਰਾ ਮੁਬਾਰਕ ਹੋਣਗੇ।”

4ਇਸ ਲਈ ਯਾਹਵੇਹ ਦੇ ਕਹਿਣ ਅਨੁਸਾਰ ਅਬਰਾਮ ਗਿਆ, ਅਤੇ ਲੂਤ ਉਸਦੇ ਨਾਲ ਚਲਾ ਗਿਆ। ਅਬਰਾਮ 75 ਸਾਲਾਂ ਦਾ ਸੀ ਜਦੋਂ ਉਹ ਹਾਰਾਨ ਤੋਂ ਨਿੱਕਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.