1ਯਾਹਵੇਹ ਨੇ ਅਬਰਾਮ ਨੂੰ ਕਿਹਾ ਸੀ, “ਤੂੰ ਆਪਣਾ ਦੇਸ਼, ਆਪਣੇ ਲੋਕਾਂ ਅਤੇ ਆਪਣੇ ਪਿਤਾ ਦੇ ਘਰਾਣੇ ਤੋਂ ਉਸ ਭੂਮੀ ਵੱਲ ਜਾ ਜਿਹੜਾ ਮੈਂ ਤੈਨੂੰ ਵਿਖਾਵਾਂਗਾ।
2“ਮੈਂ ਤੈਨੂੰ ਇੱਕ ਮਹਾਨ ਕੌਮ ਬਣਾਵਾਂਗਾ, ਅਤੇ ਮੈਂ ਤੈਨੂੰ ਅਸੀਸ ਦਿਆਂਗਾ; ਮੈਂ ਤੇਰਾ ਨਾਮ ਮਹਾਨ ਬਣਾਵਾਂਗਾ, ਅਤੇ ਤੂੰ ਇੱਕ ਬਰਕਤ ਦਾ ਕਾਰਨ ਹੋਵੇਗਾ।
3ਮੈਂ ਉਹਨਾਂ ਨੂੰ ਅਸੀਸ ਦਿਆਂਗਾ ਜੋ ਤੈਨੂੰ ਅਸੀਸ ਦੇਣਗੇ, ਅਤੇ ਜੋ ਕੋਈ ਤੈਨੂੰ ਸਰਾਪ ਦੇਵੇ ਮੈਂ ਉਸਨੂੰ ਸਰਾਪ ਦਿਆਂਗਾ। ਅਤੇ ਧਰਤੀ ਦੇ ਸਾਰੇ ਲੋਕ ਤੇਰੇ ਦੁਆਰਾ ਮੁਬਾਰਕ ਹੋਣਗੇ।”
4ਇਸ ਲਈ ਯਾਹਵੇਹ ਦੇ ਕਹਿਣ ਅਨੁਸਾਰ ਅਬਰਾਮ ਗਿਆ, ਅਤੇ ਲੂਤ ਉਸਦੇ ਨਾਲ ਚਲਾ ਗਿਆ। ਅਬਰਾਮ 75 ਸਾਲਾਂ ਦਾ ਸੀ ਜਦੋਂ ਉਹ ਹਾਰਾਨ ਤੋਂ ਨਿੱਕਲਿਆ।
5ਅਬਰਾਮ ਨੇ ਆਪਣੀ ਪਤਨੀ ਸਾਰਈ ਅਤੇ ਆਪਣੇ ਭਤੀਜੇ ਲੂਤ ਨੂੰ ਅਤੇ ਉਹ ਸਾਰੀਆਂ ਚੀਜ਼ਾਂ ਜੋ ਉਹਨਾਂ ਨੇ ਇਕੱਠੀਆਂ ਕੀਤੀਆਂ ਸਨ ਅਤੇ ਉਹਨਾਂ ਲੋਕਾਂ ਨੂੰ ਲੈ ਕੇ ਜਿਹਨਾਂ ਨੂੰ ਉਹਨਾਂ ਨੇ ਹਾਰਾਨ ਵਿੱਚ ਲਿਆ ਸੀ ਅਤੇ ਉਹ ਕਨਾਨ ਦੇਸ਼ ਵੱਲ ਤੁਰ ਪਿਆ ਅਤੇ ਉੱਥੇ ਪਹੁੰਚਿਆ।