ਉਤਪਤ 12

ਅਬਰਾਮ ਨੇ ਆਪਣੀ ਪਤਨੀ ਸਾਰਈ ਅਤੇ ਆਪਣੇ ਭਤੀਜੇ ਲੂਤ ਨੂੰ ਅਤੇ ਉਹ ਸਾਰੀਆਂ ਚੀਜ਼ਾਂ ਜੋ ਉਹਨਾਂ ਨੇ ਇਕੱਠੀਆਂ ਕੀਤੀਆਂ ਸਨ ਅਤੇ ਉਹਨਾਂ ਲੋਕਾਂ ਨੂੰ ਲੈ ਕੇ ਜਿਹਨਾਂ ਨੂੰ ਉਹਨਾਂ ਨੇ ਹਾਰਾਨ ਵਿੱਚ ਲਿਆ ਸੀ ਅਤੇ ਉਹ ਕਨਾਨ ਦੇਸ਼ ਵੱਲ ਤੁਰ ਪਿਆ ਅਤੇ ਉੱਥੇ ਪਹੁੰਚਿਆ।

Genesis 12:5 (UKJV) And Abram took Sarai his wife, and Lot his brother's son, and all their substance that they had gathered, and the souls that they had got in Haran; and they went forth to go into the land of Canaan; and into the land of Canaan they came.

3ਮੈਂ ਉਹਨਾਂ ਨੂੰ ਅਸੀਸ ਦਿਆਂਗਾ ਜੋ ਤੈਨੂੰ ਅਸੀਸ ਦੇਣਗੇ, ਅਤੇ ਜੋ ਕੋਈ ਤੈਨੂੰ ਸਰਾਪ ਦੇਵੇ ਮੈਂ ਉਸਨੂੰ ਸਰਾਪ ਦਿਆਂਗਾ। ਅਤੇ ਧਰਤੀ ਦੇ ਸਾਰੇ ਲੋਕ ਤੇਰੇ ਦੁਆਰਾ ਮੁਬਾਰਕ ਹੋਣਗੇ।”

4ਇਸ ਲਈ ਯਾਹਵੇਹ ਦੇ ਕਹਿਣ ਅਨੁਸਾਰ ਅਬਰਾਮ ਗਿਆ, ਅਤੇ ਲੂਤ ਉਸਦੇ ਨਾਲ ਚਲਾ ਗਿਆ। ਅਬਰਾਮ 75 ਸਾਲਾਂ ਦਾ ਸੀ ਜਦੋਂ ਉਹ ਹਾਰਾਨ ਤੋਂ ਨਿੱਕਲਿਆ।

5ਅਬਰਾਮ ਨੇ ਆਪਣੀ ਪਤਨੀ ਸਾਰਈ ਅਤੇ ਆਪਣੇ ਭਤੀਜੇ ਲੂਤ ਨੂੰ ਅਤੇ ਉਹ ਸਾਰੀਆਂ ਚੀਜ਼ਾਂ ਜੋ ਉਹਨਾਂ ਨੇ ਇਕੱਠੀਆਂ ਕੀਤੀਆਂ ਸਨ ਅਤੇ ਉਹਨਾਂ ਲੋਕਾਂ ਨੂੰ ਲੈ ਕੇ ਜਿਹਨਾਂ ਨੂੰ ਉਹਨਾਂ ਨੇ ਹਾਰਾਨ ਵਿੱਚ ਲਿਆ ਸੀ ਅਤੇ ਉਹ ਕਨਾਨ ਦੇਸ਼ ਵੱਲ ਤੁਰ ਪਿਆ ਅਤੇ ਉੱਥੇ ਪਹੁੰਚਿਆ।

6ਅਬਰਾਮ ਨੇ ਸ਼ੇਕੇਮ ਵਿੱਚ ਮੋਰੇਹ ਦੇ ਵੱਡੇ ਰੁੱਖ ਦੇ ਟਿਕਾਣੇ ਤੱਕ ਦੇਸ਼ ਵਿੱਚੋਂ ਦੀ ਯਾਤਰਾ ਕੀਤੀ। ਉਸ ਸਮੇਂ ਉੱਥੇ ਕਨਾਨੀ ਲੋਕ ਰਹਿੰਦੇ ਸਨ।

7ਯਾਹਵੇਹ ਨੇ ਅਬਰਾਮ ਨੂੰ ਦਰਸ਼ਣ ਦਿੱਤਾ ਅਤੇ ਕਿਹਾ, “ਮੈਂ ਇਹ ਧਰਤੀ ਤੇਰੀ ਅੰਸ ਨੂੰ ਦਿਆਂਗਾ।” ਇਸ ਲਈ ਉਸ ਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ, ਜਿਸ ਨੇ ਉਸਨੂੰ ਦਰਸ਼ਣ ਦਿੱਤੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.