4ਇਸ ਲਈ ਯਾਹਵੇਹ ਦੇ ਕਹਿਣ ਅਨੁਸਾਰ ਅਬਰਾਮ ਗਿਆ, ਅਤੇ ਲੂਤ ਉਸਦੇ ਨਾਲ ਚਲਾ ਗਿਆ। ਅਬਰਾਮ 75 ਸਾਲਾਂ ਦਾ ਸੀ ਜਦੋਂ ਉਹ ਹਾਰਾਨ ਤੋਂ ਨਿੱਕਲਿਆ।
5ਅਬਰਾਮ ਨੇ ਆਪਣੀ ਪਤਨੀ ਸਾਰਈ ਅਤੇ ਆਪਣੇ ਭਤੀਜੇ ਲੂਤ ਨੂੰ ਅਤੇ ਉਹ ਸਾਰੀਆਂ ਚੀਜ਼ਾਂ ਜੋ ਉਹਨਾਂ ਨੇ ਇਕੱਠੀਆਂ ਕੀਤੀਆਂ ਸਨ ਅਤੇ ਉਹਨਾਂ ਲੋਕਾਂ ਨੂੰ ਲੈ ਕੇ ਜਿਹਨਾਂ ਨੂੰ ਉਹਨਾਂ ਨੇ ਹਾਰਾਨ ਵਿੱਚ ਲਿਆ ਸੀ ਅਤੇ ਉਹ ਕਨਾਨ ਦੇਸ਼ ਵੱਲ ਤੁਰ ਪਿਆ ਅਤੇ ਉੱਥੇ ਪਹੁੰਚਿਆ।
6ਅਬਰਾਮ ਨੇ ਸ਼ੇਕੇਮ ਵਿੱਚ ਮੋਰੇਹ ਦੇ ਵੱਡੇ ਰੁੱਖ ਦੇ ਟਿਕਾਣੇ ਤੱਕ ਦੇਸ਼ ਵਿੱਚੋਂ ਦੀ ਯਾਤਰਾ ਕੀਤੀ। ਉਸ ਸਮੇਂ ਉੱਥੇ ਕਨਾਨੀ ਲੋਕ ਰਹਿੰਦੇ ਸਨ।
7ਯਾਹਵੇਹ ਨੇ ਅਬਰਾਮ ਨੂੰ ਦਰਸ਼ਣ ਦਿੱਤਾ ਅਤੇ ਕਿਹਾ, “ਮੈਂ ਇਹ ਧਰਤੀ ਤੇਰੀ ਅੰਸ ਨੂੰ ਦਿਆਂਗਾ।” ਇਸ ਲਈ ਉਸ ਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ, ਜਿਸ ਨੇ ਉਸਨੂੰ ਦਰਸ਼ਣ ਦਿੱਤੇ ਸਨ।
8ਉੱਥੋਂ ਉਹ ਬੈਤਏਲ ਦੇ ਪੂਰਬ ਵੱਲ ਦੀਆਂ ਪਹਾੜੀਆਂ ਵੱਲ ਗਿਆ ਅਤੇ ਆਪਣਾ ਤੰਬੂ ਲਾਇਆ ਅਤੇ ਪੱਛਮ ਵੱਲ ਬੈਤਏਲ ਅਤੇ ਪੂਰਬ ਵੱਲ ਅਈ ਸੀ। ਉੱਥੇ ਉਸਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਯਾਹਵੇਹ ਦਾ ਨਾਮ ਪੁਕਾਰਿਆ।