ਉਤਪਤ 12

ਉੱਥੋਂ ਉਹ ਬੈਤਏਲ ਦੇ ਪੂਰਬ ਵੱਲ ਦੀਆਂ ਪਹਾੜੀਆਂ ਵੱਲ ਗਿਆ ਅਤੇ ਆਪਣਾ ਤੰਬੂ ਲਾਇਆ ਅਤੇ ਪੱਛਮ ਵੱਲ ਬੈਤਏਲ ਅਤੇ ਪੂਰਬ ਵੱਲ ਅਈ ਸੀ। ਉੱਥੇ ਉਸਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਯਾਹਵੇਹ ਦਾ ਨਾਮ ਪੁਕਾਰਿਆ।

Genesis 12:8 (UKJV) And he removed from thence unto a mountain on the east of Bethel, and pitched his tent, having Bethel on the west, and Hai on the east: and there he built an altar unto the LORD, and called upon the name of the LORD.

6ਅਬਰਾਮ ਨੇ ਸ਼ੇਕੇਮ ਵਿੱਚ ਮੋਰੇਹ ਦੇ ਵੱਡੇ ਰੁੱਖ ਦੇ ਟਿਕਾਣੇ ਤੱਕ ਦੇਸ਼ ਵਿੱਚੋਂ ਦੀ ਯਾਤਰਾ ਕੀਤੀ। ਉਸ ਸਮੇਂ ਉੱਥੇ ਕਨਾਨੀ ਲੋਕ ਰਹਿੰਦੇ ਸਨ।

7ਯਾਹਵੇਹ ਨੇ ਅਬਰਾਮ ਨੂੰ ਦਰਸ਼ਣ ਦਿੱਤਾ ਅਤੇ ਕਿਹਾ, “ਮੈਂ ਇਹ ਧਰਤੀ ਤੇਰੀ ਅੰਸ ਨੂੰ ਦਿਆਂਗਾ।” ਇਸ ਲਈ ਉਸ ਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ, ਜਿਸ ਨੇ ਉਸਨੂੰ ਦਰਸ਼ਣ ਦਿੱਤੇ ਸਨ।

8ਉੱਥੋਂ ਉਹ ਬੈਤਏਲ ਦੇ ਪੂਰਬ ਵੱਲ ਦੀਆਂ ਪਹਾੜੀਆਂ ਵੱਲ ਗਿਆ ਅਤੇ ਆਪਣਾ ਤੰਬੂ ਲਾਇਆ ਅਤੇ ਪੱਛਮ ਵੱਲ ਬੈਤਏਲ ਅਤੇ ਪੂਰਬ ਵੱਲ ਅਈ ਸੀ। ਉੱਥੇ ਉਸਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਯਾਹਵੇਹ ਦਾ ਨਾਮ ਪੁਕਾਰਿਆ।

9ਤਦ ਅਬਰਾਮ ਤੁਰ ਪਿਆ ਅਤੇ ਨੇਗੇਵ ਵੱਲ ਚੱਲ ਪਿਆ।

10ਹੁਣ ਦੇਸ਼ ਵਿੱਚ ਕਾਲ ਪੈ ਗਿਆ ਅਤੇ ਅਬਰਾਮ ਮਿਸਰ ਵਿੱਚ ਕੁਝ ਸਮੇਂ ਲਈ ਰਹਿਣ ਲਈ ਚਲਾ ਗਿਆ ਕਿਉਂਕਿ ਕਾਲ ਬਹੁਤ ਭਿਆਨਕ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.