17ਜਦੋਂ ਸੂਰਜ ਡੁੱਬ ਗਿਆ ਅਤੇ ਹਨੇਰਾ ਛਾ ਗਿਆ, ਤਾਂ ਇੱਕ ਬਲਦੀ ਮਸ਼ਾਲ ਵਾਲਾ ਧੂੰਏਂ ਦਾ ਭਾਂਡਾ ਪ੍ਰਗਟ ਹੋਇਆ ਅਤੇ ਟੁਕੜਿਆਂ ਦੇ ਵਿਚਕਾਰੋਂ ਲੰਘ ਗਿਆ।
18ਉਸ ਦਿਨ ਯਾਹਵੇਹ ਨੇ ਅਬਰਾਮ ਨਾਲ ਨੇਮ ਬੰਨ੍ਹਿਆ ਅਤੇ ਆਖਿਆ, “ਮੈਂ ਇਹ ਧਰਤੀ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੀ ਨਦੀ ਫ਼ਰਾਤ ਤੱਕ ਦੀ ਧਰਤੀ ਤੇਰੇ ਉੱਤਰਾਧਿਕਾਰੀਆਂ ਨੂੰ ਦਿੰਦਾ ਹਾਂ।
19ਅਰਥਾਤ ਕੇਨੀ, ਕਨਿਜ਼ੀ, ਅਤੇ ਕਦਮੋਨੀ,
20ਹਿੱਤੀ, ਪਰਿੱਜ਼ੀਆਂ, ਰਫ਼ਾਈਮ,
21ਅਮੋਰੀ, ਕਨਾਨੀ, ਗਿਰਗਾਸ਼ੀ ਅਤੇ ਯਬੂਸੀ ਇਹ ਵੀ ਦਿੱਤੇ ਹਨ।”