1ਇਸ ਤੋਂ ਬਾਅਦ, ਇੱਕ ਦਰਸ਼ਣ ਵਿੱਚ ਅਬਰਾਮ ਨੂੰ ਯਾਹਵੇਹ ਦਾ ਬਚਨ ਆਇਆ: “ਅਬਰਾਮ, ਨਾ ਡਰ, ਮੈਂ ਤੇਰੀ ਢਾਲ ਹਾਂ ਅਤੇ ਤੇਰੇ ਲਈ ਵੱਡਾ ਫਲ ਹਾਂ।”
2ਪਰ ਅਬਰਾਮ ਨੇ ਕਿਹਾ, “ਹੇ ਪ੍ਰਭੂ ਯਾਹਵੇਹ, ਤੂੰ ਮੈਨੂੰ ਕੀ ਦੇ ਸਕਦਾ ਹੈਂ ਕਿਉਂਕਿ ਮੈਂ ਤਾਂ ਬੇ-ਔਲਾਦ ਹਾਂ ਅਤੇ ਮੇਰੀ ਜਾਇਦਾਦ ਦਾ ਵਾਰਸ ਕੌਣ ਹੋਵੇਗਾ, ਕਿ ਦੰਮਿਸ਼ਕ ਦਾ ਅਲੀਅਜ਼ਰ ਹੋਵੇਗਾ?”
3ਅਤੇ ਅਬਰਾਮ ਨੇ ਇਹ ਵੀ ਆਖਿਆ, “ਤੂੰ ਮੈਨੂੰ ਕੋਈ ਔਲਾਦ ਨਹੀਂ ਦਿੱਤੀ, ਇਸ ਲਈ ਮੇਰੇ ਘਰ ਦਾ ਇੱਕ ਨੌਕਰ ਮੇਰਾ ਵਾਰਸ ਹੋਵੇਗਾ।”
4ਤਦ ਯਾਹਵੇਹ ਦਾ ਬਚਨ ਉਸ ਕੋਲ ਆਇਆ, “ਇਹ ਮਨੁੱਖ ਤੇਰਾ ਵਾਰਿਸ ਨਹੀਂ ਹੋਵੇਗਾ, ਪਰ ਇੱਕ ਪੁੱਤਰ ਜੋ ਤੇਰਾ ਮਾਸ ਅਤੇ ਲਹੂ ਹੈ, ਤੇਰਾ ਵਾਰਸ ਹੋਵੇਗਾ”
5ਉਹ ਉਸ ਨੂੰ ਬਾਹਰ ਲੈ ਗਿਆ ਅਤੇ ਕਿਹਾ, “ਅਕਾਸ਼ ਵੱਲ ਵੇਖ ਅਤੇ ਤਾਰਿਆਂ ਨੂੰ ਗਿਣ, ਜੇ ਤੂੰ ਉਹਨਾਂ ਨੂੰ ਗਿਣ ਸਕਦਾ ਹੈ।” ਤਦ ਉਸ ਨੇ ਉਸਨੂੰ ਕਿਹਾ, “ਇਸੇ ਤਰ੍ਹਾਂ ਤੂੰ ਸਾਰੀਆਂ ਕੌਮਾਂ ਦਾ ਪਿਤਾ ਹੋਵੇਗਾ।”