9ਤਦ ਯਾਹਵੇਹ ਦੇ ਦੂਤ ਨੇ ਉਸ ਨੂੰ ਕਿਹਾ, “ਆਪਣੀ ਮਾਲਕਣ ਕੋਲ ਵਾਪਸ ਜਾ ਅਤੇ ਉਸ ਦੇ ਅਧੀਨ ਹੋ ਜਾ।”
10ਯਾਹਵੇਹ ਦੇ ਦੂਤ ਨੇ ਅੱਗੇ ਕਿਹਾ, ਮੈਂ ਤੇਰੀ ਸੰਤਾਨ ਨੂੰ ਇੰਨਾ ਵਧਾਵਾਂਗਾ ਕਿ ਉਹ ਗਿਣਨ ਯੋਗ ਨਹੀਂ ਹੋਣਗੇ।
11ਯਾਹਵੇਹ ਦੇ ਦੂਤ ਨੇ ਉਸ ਨੂੰ ਇਹ ਵੀ ਕਿਹਾ, “ਤੂੰ ਹੁਣ ਗਰਭਵਤੀ ਹੈ ਅਤੇ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸਦਾ ਨਾਮ ਇਸਮਾਏਲ ਰੱਖਣਾ, ਕਿਉਂਕਿ ਯਾਹਵੇਹ ਨੇ ਤੁਹਾਡੇ ਦੁੱਖ ਬਾਰੇ ਸੁਣਿਆ ਹੈ।
12ਉਹ ਮਨੁੱਖਾਂ ਵਿੱਚੋਂ ਜੰਗਲੀ ਗਧੇ ਵਰਗਾ ਹੋਵੇਗਾ; ਉਸਦਾ ਹੱਥ ਹਰ ਇੱਕ ਦੇ ਵਿਰੁੱਧ ਹੋਵੇਗਾ ਅਤੇ ਹਰ ਇੱਕ ਦਾ ਹੱਥ ਉਸਦੇ ਵਿਰੁੱਧ ਹੋਵੇਗਾ, ਅਤੇ ਉਹ ਆਪਣੇ ਸਾਰੇ ਭਰਾਵਾਂ ਨਾਲ ਦੁਸ਼ਮਣੀ ਵਿੱਚ ਰਹੇਗਾ।”
13ਤਦ ਉਸ ਨੇ ਯਾਹਵੇਹ ਦਾ ਨਾਮ ਜਿਸ ਨੇ ਉਸ ਨਾਲ ਗੱਲ ਕੀਤੀ ਇਹ ਰੱਖਿਆ “ਕਿ ਤੂੰ ਮੇਰਾ ਵੇਖਣਹਾਰਾ ਪਰਮੇਸ਼ਵਰ ਹੈ” ਕਿਉਂਕਿ ਉਸਨੇ ਕਿਹਾ, “ਹੁਣ ਮੈਂ ਉਸਨੂੰ ਵੇਖ ਲਿਆ ਹੈ ਜੋ ਮੈਨੂੰ ਦੇਖਦਾ ਹੈ।”