7ਯਾਹਵੇਹ ਦੇ ਦੂਤ ਨੇ ਹਾਜਰਾ ਨੂੰ ਮਾਰੂਥਲ ਵਿੱਚ ਇੱਕ ਚਸ਼ਮੇ ਦੇ ਨੇੜੇ ਲੱਭਿਆ, ਇਹ ਉਹ ਝਰਨਾ ਸੀ ਜੋ ਸ਼ੂਰ ਦੀ ਸੜਕ ਦੇ ਕਿਨਾਰੇ ਹੈ।
8ਅਤੇ ਉਸ ਨੇ ਆਖਿਆ, ਹੇ ਸਾਰਈ ਦੀ ਦਾਸੀ ਹਾਜਰਾ, ਤੂੰ ਕਿੱਥੋਂ ਆਈ ਹੈ ਅਤੇ ਕਿੱਥੇ ਜਾ ਰਹੀ ਹੈ? ਉਸਨੇ ਜਵਾਬ ਦਿੱਤਾ, “ਮੈਂ ਆਪਣੀ ਮਾਲਕਣ ਸਾਰਈ ਤੋਂ ਭੱਜ ਰਹੀ ਹਾਂ।”
9ਤਦ ਯਾਹਵੇਹ ਦੇ ਦੂਤ ਨੇ ਉਸ ਨੂੰ ਕਿਹਾ, “ਆਪਣੀ ਮਾਲਕਣ ਕੋਲ ਵਾਪਸ ਜਾ ਅਤੇ ਉਸ ਦੇ ਅਧੀਨ ਹੋ ਜਾ।”
10ਯਾਹਵੇਹ ਦੇ ਦੂਤ ਨੇ ਅੱਗੇ ਕਿਹਾ, ਮੈਂ ਤੇਰੀ ਸੰਤਾਨ ਨੂੰ ਇੰਨਾ ਵਧਾਵਾਂਗਾ ਕਿ ਉਹ ਗਿਣਨ ਯੋਗ ਨਹੀਂ ਹੋਣਗੇ।
11ਯਾਹਵੇਹ ਦੇ ਦੂਤ ਨੇ ਉਸ ਨੂੰ ਇਹ ਵੀ ਕਿਹਾ, “ਤੂੰ ਹੁਣ ਗਰਭਵਤੀ ਹੈ ਅਤੇ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸਦਾ ਨਾਮ ਇਸਮਾਏਲ ਰੱਖਣਾ, ਕਿਉਂਕਿ ਯਾਹਵੇਹ ਨੇ ਤੁਹਾਡੇ ਦੁੱਖ ਬਾਰੇ ਸੁਣਿਆ ਹੈ।